ਗੁਰੂਦਵਾਰਾ ਸ਼੍ਰੀ ਜਨਮ ਅਸਥਾਨ (ਗੁਰੂ ਕੀ ਵਡਾਲੀ) ਜ਼ਿਲਾ ਅਮ੍ਰਿਤਸਰ ਦੇ ਪਿੰਡ ਗੁਰੂ ਕੀ ਵ ਡਾਲੀ ਵਿਚ ਸ ਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਛੋਵੇਂ ਪਾਤਿਸ਼ਾਹ ਜੀ ਦਾ ਜਨਮ ੨੧ ਹਾੜ ਵਦੀ ਏਕਮ ਜੇਠ ਦੀ ਪੁੰਨਿਆ ਤੋਂ ਅਗਲੇ ਦਿਨ ਵੀਰਵਾਰ ਸੰਮਤ ੧੬੫੨ ਸੰਨ ਈਸਵੀ ੧੫੯੪ ਨੂੰ ਹੋਇਆ । ਪ੍ਰਿਥੀ ਚੰਦ ਵੱਲੋਂ ਦਾਈ ਸੋਭੀ ਨੂੰ ਪੰਜ ਸੋ ਰੁਪਏ ਲਾਲਚ ਦੇਣ ਕਰ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਭੇਜਿਆ । ਸੋਭੀ ਦਾਈ ਨੇ ਥਣਾਂ ਨੂੰ ਜਹਿਰ ਲਾ ਕੇ ਦੁੱਧ ਚੁੰਘਾਉਣ ਲੱਗੀ, ਉਹ ਜ਼ਹਿਰ ਉਸ ਦੇ ਅੰਦਰ ਰਚ ਗਿਆ ਤੇ ਉਹ ਮਰ ਗਈ । ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਹ ਮੰਗੀ ਦੂਜੀ ਮਾਤਾ ਹੈ, ਜੋ ਦੁਧ ਦੇਣ ਲੱਗੀ ਸੀ ਇਸ ਨੂੰ ਬੈਕੁੰਠ ਵਿੱਚ ਲੈ ਜਾਵੇ । ਪ੍ਰਿਥੀ ਚੰਦ ਨੇ ਜੋਗੀ ਸਪੇਰੇ ਨੂੰ ਪੰਜ ਸੋ ਰੁਪਏ ਦਾ ਲਾਲਚ ਦੇ ਕੇ ਸੱਪ ਲੜਾਉਣ ਵਾਸਤੇ ਭੇਜਿਆ ਸਤਿਗੁਰੂ ਜੀ ਨੇ ਸੱਪ ਨੂੰ ਸਿਰੀ ਤੋਂ ਫੜ ਮਰੋੜ ਦਿੱਤਾ ਤੇ ਉਸ ਦੀ ਮੁਕਤੀ ਕੀਤੀ । ਪ੍ਰਿਥੀ ਚੰਦ ਨੇ ਇੱਕ ਰਸੋਈਏ ਬ੍ਰਾਹਮਣ ਨੂੰ ਜ਼ਹਿਰ ਦੇਣ ਲਈ ਕਿਹਾ । ਬ੍ਰਾਹਮਣ ਨੇ ਦਹੀਂ ਵਿੱਚ ਜ਼ਹਿਰ ਪਾ ਕੇ ਗੁਰੂ ਸਾਹਿਬ ਨੂੰ ਪਿਆਉਣ ਦਾ ਯਤਨ ਕੀਤਾ, ਪਰ ਬਾਲਕ ਗੁਰੂ ਨੇ ਇਨਕਾਰ ਕਰ ਦਿੱਤਾ । ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਬੱਚਾ ਚੀਕਾਂ ਕਿਉ ਮਾਰਦਾ ਹੋ? ਬ੍ਰਾਹਮਣ ਨੇ ਕਿਹਾ-ਮੈਂ ਦਹੀਂ ਪਿਲਾਉਂਦਾ ਹਾਂ, ਇਹ ਪੀਂਦਾ ਨਹੀਂ ਹੈ । ਸਤਿਗੁਰੂ ਜੀ ਨੇ ਦਹੀਂ ਪਿਸਤੇ ਕੁੱਤੇ ਅੱਗੇ ਰੱਖਿਆ। ਕੁੱਤੇ ਨੇ ਦੇਖਿਆ ਤਾਂ ਗੁਰੂ ਸਾਹਿਬ ਨੇ ਕਿਹਾ-ਖਾ ਲੈ ਤੇਰੀ ਮੁਕਤੀ ਹੋ ਜਾਵੇਗੀ । ਦਹੀਂ ਖਾ ਕੇ ਕੁੱਤਾ ਮਰ ਗਿਆ । ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਕਿਹਾ-’ਨੀਚਾ! ਤੂੰ ਮਰ ਕਿਉਂ ਨਹੀ ਜਾਂਦਾ, ਬਾਲਕ ਨਾਲ ਵੈਰ ਕਰਦਾ ਹੈ ।" ਲੈਪ ਨ ਲਾਗੋ ਤਿਲ ਕਾ ਮੂਲਿ।। ਦੁਸਟੁ ਬ੍ਰਾਹਮਣ ਮੂਆ ਹੋਇ ਕੈ ਸੂਲ।।੩੧।। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸ ਦੀ ਮੁਕਤੀ ਕੀਤੀ ਤਾਂ ਹੀ ਉਹਨਾਂ ਦਾ ਨਾਮ ਪਰਉਪਕਾਰੀ ਪੈ ਗਿਆ-ਦਲਿ ਭੰਜਨ ਗੁਰ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।
Home » Posts filed under amritsar
Showing posts with label amritsar. Show all posts
Showing posts with label amritsar. Show all posts
Saturday, 10 May 2014
ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ, ਅੰਮ੍ਰਿਤਸਰ
ਪਤਾ:-
ਅੰਮ੍ਰਿਤਸਰ ਸ਼ਹਿਰ
ਜ਼ਿਲਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ:-
ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ, ਸੈਂਸੜਾ
ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਸੈਂਸੜਾ ਵਿਚ ਸਥਿਤ ਹੈ | ਇਹ ਅਸਥਾਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ |ਜ ਦੋਂ ਰਾਜਾ ਹ ਰੀ ਸੇਨ ਅੰਮ੍ਰਿਤਸਰ ਸ਼੍ਰੀ ਹਰਿਮੰਦਿਰ ਸਾਹਿਬ ਆਇਆ ਤਾ ਉਸ ਨੇ ਇਹ ਆਖਿਆ "ਲੇਖ ਨ ਮਿਟਈ ਹੇ ਜੋ ਲਿਖਿਆ ਕਰਤਾਰ" ਗੁਰੂ ਮਹਾਰਾਜ ਜੀ ਨੇ ਰਾਜੇ ਦੀ ਸ਼ੰਕਾ ਕੱਢਣ ਲਈ ਉਸ ਨੂੰ ਸੁਪਨੇ ਵਿਚ ੪੦ ਸਾਲ ਦਾ ਦ੍ਰਿਸ਼ ਦਿਖਾ ਕੇ ਉਸ ਦਾ ਉਧਾਰ ਕੀਤਾ ਅਤੇ ਜਨਮ ਮਰਨ ਤੋਂ ਰਹਿਤ ਕੀਤਾ । ਇਥੇ ਹੀ ਗੁਰੂ ਕੇ ਬਾਗ ਦਾ ਸਾਕਾ ਮਹੰਤਾ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣ ਲਈ ਸਿੰਘਾਂ ਨੇ ਬੜੇ ਤਸੀਹੇ ਝੱਲੇ
ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਦ ਇਸੇ ਹੀ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ੯ਵੀਂ ਪਾਤਸ਼ਾਹੀ ਪਿੰਡ ਘੁਕੇ ਵਾਲੀ ਇਕ ਗੁਰੂ ਨਾਮ ਲੇਵਾ ਸਿੱਖ ਦੇ ਘਰ ੯ ਮਹੀਨੇ ੯ ਦਿਨ ੯ ਘੜੀਆਂ ਬ੍ਰਾਜਮਾਨ ਰਹੇ ।....
ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਦ ਇਸੇ ਹੀ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ੯ਵੀਂ ਪਾਤਸ਼ਾਹੀ ਪਿੰਡ ਘੁਕੇ ਵਾਲੀ ਇਕ ਗੁਰੂ ਨਾਮ ਲੇਵਾ ਸਿੱਖ ਦੇ ਘਰ ੯ ਮਹੀਨੇ ੯ ਦਿਨ ੯ ਘੜੀਆਂ ਬ੍ਰਾਜਮਾਨ ਰਹੇ ।....
ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਵਡਾਲੀ
ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਵਡਾਲੀ ਪਿੰਡ ਗੁਰੂ ਕੀ ਵਡਾਲੀ ਜ਼ਿਲਾ ਅੰਮ੍ਰਿਤਸਰ ਵਿਚ ਸਥਿਤ ਹੈ | ਜਿਥੇ ਗੁਰੂ ਅਰਜਨ ਦੇਵ ਜੀ ਨੇ ਪੰਜ ਹਰਟ (ਮਾਲ੍ਹਾ) ਚਲਾਇਆਂ ਸਮਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸੈਂਕੜੇ ਸਿੱਖਾ ਸਮੇਤ ਗੁਰੂ ਕੀ ਵਡਾਲੀ ਸਾਹਿਬ ਦੇ ਦਰਸ਼ਨ ਅਤੇ ਗੁਰੂਦਵਾਰਾ ਛੇਹਰਟਾ ਸਾਹਿਬ ਵਿਖੇ ਇਸਨਾਨ ਕੀਤਾ ਅਤੇ ਦੀਵਾਨ ਸਜਾਇਆ | ਗੁਰੂ ਕੀ ਵਡਾਲੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕੇ ਸੂਰ ਬਹੁਤ ਤੰਗ ਕਰਦਾ ਹੈ । ਗੁਰੂ ਸਾਹਿਬ ਨੇ ਸੂਰ ਦਾ ਸ਼ਿਕਾਰ ਕਰਨ ਵਾਸਤੇ ਪੈਂਦੇ ਖਾਨ ਨੂੰ ਭੇਜਿਆ | ਸੂਰ ਨੇ ਪੈਂਦੇ ਖਾਨ ਦੇ ਘੋੜੇ ਨੂੰ ਟੱਕਰ ਮਾਰੀ ਘੋੜੇ ਸਮੇਤ ਪੈਂਦੇ ਖਾਨ ਡਿੱਗ ਪਿਆ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਤੈਥੋਂ ਸੂਰ ਨਹੀਂ ਮਰਿਆ ਹੱਟ ਪਿੱਛੇ ਇਸ ਦਾ ਸ਼ਿਕਾਰ ਅਸੀਂ ਕਰਾਂਗੇ ਗੁਰੂ ਸਾਹਿਬ ਸੂਰ ਨੂੰ ਲਲਕਾਰਿਆ, ਸੂਰ ਸਿੱਧਾ ਗੁਰੂ ਸਾਹਿਬ ਵੱਲ ਆਇਆ ਗੁਰੂ ਸਾਹਿਬ ਨੇ ਸੂਰ ਦੇ ਵਾਰ ਨੂੰ ਢਾਲ ਤੇ ਰੋਕ ਕੇ ਰਕਾਬ ਦੇ ਇੱਕ ਪੈਰ ਤੇ ਖਲੋ ਕੇ ਵਾਰ ਕੀਤਾ ਸੂਰ ਦੇ ਦੋ ਡੱਕਰੇ ਕਰ ਦਿੱਤੇ ।......
ਗੁਰੂਦਵਾਰਾ ਸ਼੍ਰੀ ਛੇਹਰਟਾ ਸਾਹਿਬ, ਅਮ੍ਰਿਤਸਰ
ਗੁਰੂਦਵਾਰਾ ਸ਼੍ਰੀ ਛੇਹਰਟਾ ਸਾਹਿਬ ਸ਼ਹਿਰ ਅਮ੍ਰਿਤਸਰ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਖਾਨ, ਭਾਈ ਢੋਲ, ਭਾਈ ਭਾਗੂ ਅਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੰਭ ਗੁਰੂ ਕੀ ਵਡਾਲੀ ਜੋ ਕੀ ਇਸ ਅਸਥਾਨ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਹੈ ਨਿਵਾਸ ਰੱਖਣ ਲੱਗ ਪਏ । ਪਾਤਸ਼ਾਹ ਨੇ ਇਸ ਇਲਾਕੇ ਵਿੱਚ ਇੱਕ ਹਰਟਾ, ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ ਅਤੇ ਪੰਜ ਹਰਟਾ ਵਾਲੇ ਖੂਹ ਲਗਵਾਏ । ਖੂਹ ਲਗਵਾਉਣ ਦੇ ਚੱਲ ਰਹੇ ਕਾਰਜ ਸਮੇਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ । ਇਸੇ ਖੁਸ਼ੀ ਵਿੱਚ ਪਾਤਸ਼ਾਹ ਜੀ ਨੇ ਇਸ ਜਗਾ ਉੱਪਰ ਛੇ-ਹਰਟਾ ਵਾਲਾ ਖੂਹ ਲਗਵਾਇਆ । ਇਸ ਕਰਕੇ ਇਸ ਅਸਥਾਨ ਦਾ ਨਾਮ "ਛੋਹਰਟਾ ਸਾਹਿਬ" ਪ੍ਰਸਿੱਧ ਹੋਇਆ ਅਤੇ ਵੱਡਾ ਕਸਬਾ ਵੱਡ ਗਿਆ । ਇਸ ਖੂਹ ਉੱਪਰ ਪਾਤਸ਼ਾਹ ਨੇ ਅਟੱਲ ਬਚਨ ਕੀਤਾ । "ਪੁਤਰ ਹੰਤ ਨਾਰੀ ਜੋਊ ਮਾਸ ਮਾਸ ਈਹਾ ਨਾਇ।। ਏਕ ਬਰਸ ਮਹਿ ਸੁਤ ਲਹਿ, ਸਿਰਿ ਗੁਰ ਅਸ ਫੁਰਮਾਇ।। ਰਚਿਉ ਛਿਹਰਟਾ ਅਤਿ ਸੁਖਦਾਈ। ਜਾ ਕੀ ਮਹਿਮਾ ਅਧਿਕ ਬਢਾਈ।।
ਗੁਰੂਦਵਾਰਾ ਸ਼੍ਰੀ ਬਿਬੇਕਸਰ ਸਾਹਿਬ, ਅਮ੍ਰਿਤਸਰ
ਗੁਰੂਦਵਾਰਾ ਸ਼੍ਰੀ ਬਿਬੇਕਸਰ ਸਾਹਿਬ ਸ਼ਹਿਰ ਅਮ੍ਰਿਤਸਰ ਵਿਚ ਸਥਿਤ ਹੈ | ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜਦ ਵੀ ਸ਼ਿਕਾਰ ਤੋਂ ਵਾਪਿਸ ਆਇਆ ਕਰਦੇ ਸਨ ਇਸ ਜਗਾ ਤੇ ਉਹ ਕਰੀਰ ਦਾ ਰੁੱਖ ਹੈ, ਉਸ ਨਾਲ ਸਤਿਗੁਰਾਂ ਘੋੜਾ ਬੱਝਿਆ ਕਰਦੇ ਸਨ, | ਗੁਰੂ ਸਾਹਿਬ ਇਥੇ ਥੋੜੀ ਦੇਰ ਵਿਸ਼ਰਾਮ ਕਰਿਆ ਕਰਦੇ ਸਨ | ਇਸ ਸਰੋਵਰ ਦਾ ਨੀਂਹ ਪੱਥਰ ਗੁਰੂ ਸਾਹਿਬ ਨੇ ਅਪਣੇ ਹਥੀਂ ਰਖਿਆ | ਇਥੇ ਗੁਰੂ ਸਾਹਿਬ ਸੰਗਤ ਨਾਲ ਗਿਆਨ ਦੀਆਂ ਗਲਾਂ ਕਰਿਆ ਕਰਦੇ ਸਨ |.
ਗੁਰੂਦਵਾਰਾ ਸ਼੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ
ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ
Friday, 9 May 2014
ਗੁਰੂਦਵਾਰਾ ਸ਼੍ਰੀ ਮਾਤਾ ਕੌਲਸਰ ਸਾਹਿਬ, ਅਮ੍ਰਿਤਸਰ
ਗੁਰੂਦਵਾਰਾ ਸ਼੍ਰੀ ਮਾਤਾ ਕੌਲਸਰ ਸਾਹਿਬ ਸ਼ਹਿਰ ਅਮ੍ਰਿਤਸਰ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ ਸ਼੍ਰੀ ਹਰਿਮੰਦਿਰ ਸਾਹਿਬ ਦੇ ਪਿਛ ਲੇ ਪਾਸੇ ਸਥਿਤ ਹੈ | ਮਾਤਾ ਕੌਲਾਂ ਜੀ, ਜਿੰਨਾ ਦੇ ਨਾਮ ਉਤੇ ਇਸ ਸਰੋਵਰ ਦਾ ਨਾਮ ਕੌਲਸਰ ਪ੍ਰਸਿੱਧ ਹੈ, ਆਪ ਜੀ ਲਾਹੋਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖਾਂ ਦੀ ਪੁੱਤਰੀ ਸਨ । ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਸਾਂਈ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ । ਮਾਤਾ ਕੌਲਾਂ ਜੀ ਨੂੰ ਸਾਂਈ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ ਨਾਲ ਅਥਾਹ ਪ੍ਰੇਮ ਹੋ ਗਿਆ । ਮਾਤਾ ਕੌਲਾਂ ਜੀ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕਾਜ਼ੀ ਨੇ ਮੌਤ ਦਾ ਫਤਵਾ ਦੇ ਦਿੱਤਾ । ਸਾਂਈ ਮੀਆਂ ਮੀਰ ਜੀ ਨੂੰ ਇਸ ਫਤਵੇ ਬਾਰੇ ਪਤਾ ਲੱਗਣ ਤੇ ਆਪਣੇ ਚੇਲੇ ਅਬਦੁੱਲਾ ਸ਼ਾਹ ਨਾਲ ਮਾਤਾ ਕੌਲਾਂ ਜੀ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ । ਦੀਨ-ਨਿਆਸਰਾ ਗੁਰੂ ਸਾਹਿਬ ਨੇ ਗੁਰੂ ਘਰ ਵੱਲ ਮਾਤਾ ਕੌਲਾਂ ਜੀ ਦਾ .........
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ, ਕੱਥੂਨੰਗਲ
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਵਿਚ ਸਥਿਤ ਹੈ | ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਬਿਕਰਮੀ ਸੰਮਤ ਅਨੁਸਾਰ ੭ ਕੱਤਕ, ੧੫੬੩ (੨੨ ਅਕਤੂਬਰ, ੧੫੦੬ ਈ:) ਨੂੰ ਪਿਤਾ ਬਾਬਾ ਸੁੱਘਾ ਜੀ ਰੰਧਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋ ਇਸ ਪਾਵਨ ਧਰਤੀ ’ਤੇ ਹੋਇਆ । ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸੀ । ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਉਪਰੰਤ ਆਪ ਜੀ ਦਾ ਨਾਮ ਬਾਬਾ ਬੁੰਢਾ ਜੀ ਪ੍ਰਚਲਤ ਹੋਇਆ । ਜਦੋ ਸੰਮਤ ੧੬੬੧ (ਸੰਨ ੧੬੦੪) ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਤੇ ਉਸ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ, ਉਦੋਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ । ਬਾਬਾ ਜੀ ਗੁਰੂ-ਘਰ ਵਿੱਚ ਸਾਰਾ ਜੀਵਨ ਇਕ ਅਨਿਨ ਸੇਵਕ, ਸ਼ਰਧਾਵਾਨ ਸਿੱਖ, ਕਸ਼ਲ ਪ੍ਰਬੰਧਕ, ਵਿਦਿਆ ਅਤੇ ਸ਼ਸ਼ਤਰਾਂ ਜੀ ਦੇ ਮਾਹਿਰ ਵੱਜੋਂ ਵਿਚਰੇ । ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਗੱਦੀ ਦੀਆਂ ਰਸਮਾਂ ਆਪ ਜੀ ਦੁਆਰਾ ਕੀਤੀਆਂ ਗਈਆਂ । ਇਸ ਪਾਵਨ ਅਸਥਾਨ ਦਾ ਪ੍ਰਬੰਧ ਸ਼੍ਰੌਮਣਿ ਗੁਰਗੱਦੀ ਦੀਆਂ ਰਸਮਾਂ ਆਪ ਜੀ ਦੁਆਰਾ ਕੀਤੀਆਂ ਗਈਆਂ।
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਸ੍ਰੀ ਗੁਰੂ ਅਮਰ ਦਾਸ ਜੀ , ਬਾਸਰਕੇ

ਗੁਰੂਦਵਾਰਾ ਜਨਮ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿਲਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਪਾਵਨ ਧਰਤੀ ਵਿਖੇ ਪਿਤਾ ਸ਼੍ਰੀ ਤੇਜ ਭਾਨ ਜੀ ਭੱਲਾ ਅਤੇ ਮਾਤਾ ਸੁੱਲਖਣੀ ਜੀ ਦੇ ਗ੍ਰਹਿ ਵਿਖੇ ੧੪੭੯ ਈ: ਨੂੰ ਅਵਤਾਰ ਧਾਰਨ ਕੀਤਾ । ਕਾਫੀ ਸਮਾਂ ਗੰਗਾ ਯਾਤਰਾ ਤੇ ਜਾਂਦੇ ਰਹੇ ਅਤੇ ਇਕ ਦਿਨ ਜਦੋਂ ਬੀਬੀ ਅਮਰੋ ਜੀ ਦੇ ਮੁੱਖੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧੁਰ ਕੀ ਬਾਣੀ ਸਰਵਣ ਕੀਤੀ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਜਾ ਕੇ ਬਾਰਾਂ ਸਾਲ ਗੁਰੂ ਸਾਹਿਬ ਦੇ ਇਸ਼ਨਾਨ ਲਈ ਬਿਆਸ ਦਰਿਆ, ਗੋਇਂਦਵਾਲ ਤੋਂ ਜਲ ਲਿਆਉਣ ਦੀ ਕਠਨ ਘਾਲ ਘਾਲੀ ਅੰਤ ਨੂੰ ਗੁਰੂ ਅੰਗਦ ਦੇਵ ਜੀ ਨੇ ਨਿਮਾਣਿਆ ਦਾ ਮਾਣ, ਨਿਤਾਣਿਆ ਦਾ ਤਾਣ ਆਦਿ ਬਹੁਤ ਸਾਰੇ ਵਰਾਂ ਨਾਲ ਗੁਰਗੱਦੀ ਤੇ ਬਿਰਾਜਮਾਨ ਕੀਤਾ । ਸ਼੍ਰੀ ਗੁਰੂ ਅਮਰਦਾਸ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਚ ਆਉਣ ਤੋਂ ਪਹਿਲਾਂ ਇਥੇ ਇਕ ਸਰੋਵਰ ਦਾ ਨਿਰਮਾਣ ਵੀ ਕਰਵਾਇਆ ਸੀ
ਗੁਰੂਦਵਾਰਾ ਸ਼੍ਰੀ ਭਾਈ ਮੰਜ ਦਾ ਖੂਹ ਸਾਹਿਬ, ਅੰਮ੍ਰਿਤਸਰ
ਗੁਰੂਦਵਾਰਾ ਸ਼੍ਰੀ ਮੰਜ ਦਾ ਖੂਹ ਸਾਹਿਬ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿੰਚ ਵਿਚ ਸਥਿਤ ਹੈ | ਭਾਈ ਮੰਝ ਜੀ ਜਿਨ੍ਹਾ ਦਾ ਅਸਲ ਨਾਮ ’ਤੀਰਥਾ’ ਸੀ, ਇਹ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ। ਇਹਨਾਂ ਘਰ ਵਿਚ ਸਖੀ ਸਰਵਰ ਦਾ ’ਪੀਰਖਾਨਾ’ ਵੀ ਸੀ। ਤੀਰਥਾ ਜੀ ਹਰ ਸਾਲ ਨਿਗਾਹੇ ਸਰਵਰ ਪੀਰ ਦੀ ਯਾਤਰਾ ਤੇ ਜਾਇਆ ਕਰਦੇ ਸਨ । ਇਹ ਪਿੰਡ ਦੇ ਚੋਧਰੀ ਸਨ। ਚੋਧਰੀ ਪਿੰਡ ਦਾ ਮਾਲਕ ਹੀ ਹੁੰਦਾ ਹੈ। ਇਹਨਾਂ ਪਾਸ ਇਤਨਾ ਧੰਨ ਸੀ ਕੀ ਉਸ ਦੀ ਦੌਲਤ ਦੀਆਂ ਧੁਮਾਂ ਦੂਰ-ਦੂਰ ਤੱਕ ਪਈਆਂ ਹੋਈਆ ਸਨ। ਭਾਈ ਮੰਝ ਜੀ, ਪਿੰਡ ਕੰਗ ਮਾਈ (ਜਿਲ੍ਹਾ ਹੁਸ਼ਿਆਰਪੁਰ) ਦਾ ਰਹਿਣ ਵਾਲੇ ਸਨ | ਇਹਨਾਂ ਦੇ ਘਰ ਵਿੱਚ ਦੋ ’ਪੀਰਖਾਨੇ’ ਸੀ। ਉਸ ਪੀਰਖਾਨੇ ਤੇ ਹਰ ਵੀਰਵਾਰ ਨੂੰ ਨੇਮ ਨਾਲ ਰੋਟ ਚੜਾਂਦੇ ਸਨ। ਅਤੇ ਵੱਡਾ ਜਥਾ ਸ਼ਰਧਾਲੂਆਂ ਦਾ ਲੈ ਕੇ ਪ੍ਰਚਾਰ ਤੇ ਨਿਕਲਦੇ ਸਨ। ਕਈ ਵਾਰ ਜਥੇ ਨੂੰ ਨਾਲ ਲੈ ਕੇ ਨਿਗਾਹੇ ਜਾਂਦੇ ਸਨ। ਸੰਨ ੧੫੮੫ ਦੀ ਗੱਲ ਹੈ ਕਿ ਆਪ ਜਥੇ ਸਮੇਤ ਨਿਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸਨ, ਕਿ ਅੰਮ੍ਰਿਤਸਰ ਠਹਿਰੇ। ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਦੀ ਰਹਿਣੀ ਬਹਿਣੀ ਅਤੇ ਸਿੱਖਾਂ ਦੇ ਜੀਵਣ ਦੇ ਦਰਸ਼ਨ ਕੀਤੇ ਸਤਿਗੁਰਾਂ ਦੇ ਉਪਦੇਸ ਗ੍ਰਹਿਣ ਕੀਤੇ ਤਾਂ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ।......
ਗੁਰੂਦਵਾਰਾ ਸ਼੍ਰੀ ਮੰਜ ਦਾ ਖੂਹ ਸਾਹਿਬ, ਸੁਲਤਾਨਵਿੰਡ
ਗੁਰੂਦਵਾਰਾ ਸ਼੍ਰੀ ਬੀੜ ਬਾਬਾ ਬੁੱਢਾ ਸਾਹਿਬ ਜ਼ਿਲਾ ਅਮ੍ਰਿਤਸਰ ਦੇ ਪਿੰਡ ਠਠਾ ਵਿਚ ਸਥਿਤ ਹੈ | ਇਹ ਪਵਿੱਤਰ ਸਥਾਨ ਬਾਬਾ ਬੁੱਢਾ ਜੀ ਦਾ ਤਪ ਅਸਥਾਨ ਹੈ । ਇਸ ਬੀੜ ਦੀ ਧਰਤੀ ਨੂੰ ਬਾਦਸ਼ਾਹ ਅਕਬਰ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੱਚੇ ਸੁੱਚੇ ਅਤੇ ਪ੍ਰਭਾਵੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਬੀਬੀ ਭਾਨੀ ਜੀ ਨੂੰ ਧੀ ਸਮਝ ਕੇ ੮੪ ਪਿੰਡ ਸਤਿਕਾਰ ਵਜੋਂ ਭੇਂਟ ਕੀਤੇ । ਇਹ ਪਵਿੱਤਰ ਅਸਥਾਨ ਉਨਾਂ ੮੪ ਪਿੰਡਾਂ ਦਾ ਕੇਂਦਰ ਹੈ । ਬਾਬਾ ਬੁੱਢਾ ਜੀ ਦਾ ਜਨਮ ੭ ਕੱਤਕ ੧੫੬੩ ਸੰਮਤ ਨੂੰ ਪਿੰਡ ਕੱਥੂਨੰਗਲ ਜਿਲਾ ਅੰਮ੍ਰਿਤਸਰ ਵਿੱਚ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋ ਹੋਇਆ । ਮਾਤਾ-ਪਿਤਾ ਨੇ ਆਪਦਾ ਨਾਂ ਬੂੜਾ ਰੱਖਿਆ । ਸੰਗਤ ੧੫੭੫ ਵਿੱਚ ਗੁਰੂ ਨਾਨਕ ਦੇਵ ਜੀ ਜਦ ਵਿਚਰਦੇ ਹੋਏ ਪਿੰਡ ਕੱਥੂਨੰਗਲ ਆਏ ਤਾਂ ਭਾਈ ਬੂੜਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜਰ ਹੋਏ ਤੇ ਵਿਵੇਕ ਵੈਰਾਗ ਦੀਆਂ ਗੱਲਾਂ ਕੀਤੀਆ । ਸਤਿਗੁਰਾਂ ਨੇ ਫੁਰਮਾਇਆ ਕਿ ਭਾਵੇਂ ਤੇਰੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ (ਬ੍ਰਿਧ) ਹੈ । ਉਸ ਦਿਨ ਤੋਂ ਨਾਮ ਬੁੱਢਾ ਪ੍ਰਸਿੱਧ ਹੋ ਗਿਆ ।........
Subscribe to:
Comments (Atom)










