Showing posts with label LUDHIANA. Show all posts
Showing posts with label LUDHIANA. Show all posts

Wednesday, 14 May 2014

ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ , ਘੁਡਾਣੀ ਕਲਾਂ

- 0 comments
ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਚ ਸਥਿਤ ਹੈ | ਇਹ ਅਸਥਾਨ ਪਿੰਡ ਤੋਂ ਬਾਹਰ ਸਥਿਤ ਹੈ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਆਏ ਤਾਂ ਪਹਿਲਾਂ ਇਥੇ ਰੁਕੇ | ਇਥੇ ਇਕ ਸਾਧੁ ਰਹਿਂਦਾ ਸੀ | ਉਸਨੇ ਗੁਰੂ ਸਾਹਿਬ ਦੀ ਪਾਣੀ ਪਿਲਾ ਕੇ ਸੇਵਾ ਕਿਤੀ | ਉਸ ਨੇ ਗੁਰੂ ਸਾਹਿਬ ਨਾਲ ਵਿਚਾਰਾਂ ਦੀ ਸਾਂਝ ਵੀ ਕਿਤੀ | ਗੁਰੂ ਸਾਹਿਬ ਨੇ ਉਸਨੂੰ ਮੁਕਤੀ ਬਖਸ਼ੀ | ਗੁਰੂ ਸਾਹਿਬ ਨੇ ਉਸ ਨੂੰ ਬਖਸ਼ਿਆ ਕੇ ਹਰ ਆਉਣ ਵਾਲਾ ਸ਼੍ਰਧਾਲੁ ਪਹਿਲਾਂ ਤੁਹਡੇ ਦਰ ਤੇ ਮਥਾ ਟੇਕੇਗਾ ਫ਼ੇਰ ਸਾਹਨੂੰ ਮਥਾ ਟੇਕੇਗਾ | ਉਸ ਸਾਧੂ ਦਾ ਅਸਥਾਨ ਅਜ ਵੀ ਇਥੇ ਮੋਜੂਦ ਹੈ | ਜਦ ਪਿੰਡ ਦੀ ਸੰਗਤ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਸੰਗਤ ਨੇ ਇਸ ਜਗਹ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਤੇ ਆਪਣੇ ਨਾਲ ਪਿੰਡ ਵਿਚ ਲੈ ਗਏ |.
[Continue reading...]

ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ, ਡੇਹਲੋਂ

- 0 comments
ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਡੇਹਲੋਂ ਵਿਚ ਸਥਿਤ ਹੈ | ਇਹ ਅਸਥਾਨ ਲੁਧਿਆਣਾ ਮਲੇਰਕੋਟਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਥੇ ਚਰਣ ਪਾਏ ਅਤੇ ਕੁਝ ਦੇਰ ਰੁਕੇ | ਗੁਰੂ ਸਾਹਿਬ ਇਥੇ ਮਾਲਵੇ ਦੋਰੇ ਦੋਰਾਨ ਆਏ |
[Continue reading...]

ਗੁਰੂਦਵਾਰਾ ਸ੍ਰੀ ਚੌਬਰਾ ਸਾਹਿਬ, ਮਾਛੀਵਾੜਾ

- 0 comments
ਗੁਰੂਦਵਾਰਾ ਸ੍ਰੀ ਚੌਬਰਾ ਸਾਹਿਬ ਜ਼ਿਲਾ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਵਿਚ ਸਥਿਤ ਹੈ |ਸ਼ਹਿਨਸ਼ਾਹ ਚੋਜੀ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦੇ ਅਤੇ ਕੁੱਝ ਸਿੰਘਾਂ ਦੀ ਸ਼ਹੀਦੀ ਤੌ ਬਾਅਦ ਚਮਕੌਰ ਦੀ ਗੜ੍ਹੀ ਤੋਂ ਰਾਤ ਨੂੰ ਚਾਲੇ ਪਾ ਕੇ ਪਿੰਡ ਚੂਹੜਪੁਰ ਵਿਖੇ ਇਕ ਝਾੜ ਹੇਠਾਂ ਆਰਾਮ ਕੀਤਾ ਜਿੱਥੇ ਹੁਣ ਗੁ: ਸ਼੍ਰੀ ਝਾੜ ਸਾਹਿਬ ਸੁਸ਼ੋਭਿਤ ਹੈ. ਗੁਰੂ ਸਾਹਿਬ ਨੇ ਝਾੜ ਸਾਹਿਬ ਤੋਂ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਏ. ਗੁਰੂ ਸਾਹਿਬ ਗੁਲਾਬੇ ਅਤੇ ਪੰਜਾਬੇ ਦੇ ਖੂਹ ਤੇ ਪਹੁੰਦੇ ਅਤੇ ਖੂਹ ਤੋਂ ਮਿੱਟੀ ਦੀ ਟਿੰਡ ਲੈ ਕੇ ਜੰਡ ਦੇ ਦਰਖਤ ਹੇਠ ਟਿੰਡ ਨੂੰ ਸਿਰਾਣੇ ਰੱਖ ਕੇ ਆਰਾਮ ਕੀਤਾ. ਉਹ ਜੰਡ ਦਾ ਦਰੱਖਤ ਹਾਲੇ ਵੀ ਗੁਰੂਦਵਾਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਖੱਬੇ ਪਾਸੇ ਮੌਜੂਦ ਹੈ, ਉੱਥੇ ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਯਾਦ ਕਰਦਿਆਂ |
[Continue reading...]

ਗੁਰੂਦਵਾਰਾ ਸ੍ਰੀ ਚਰਨ ਕੰਵਲ ਸਾਹਿਬ, ਮਾਛੀਵਾੜਾ

- 0 comments
ਗੁਰੂਦਵਾਰਾ ਸ੍ਰੀ ਚਰਨ ਕੰਵਲ ਸਾਹਿਬ ਜ਼ਿਲਾ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਵਿਚ ਸਥਿਤ ਹੈ | ੧੭੦੪ ਵਿੱਚ ਜ਼ੁਲਮੀ ਕਹਿਰ ਦੇ ਵਿਰੁੱਧ ਲੜਦੇ ਹੋਏ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੋਰ ਦੀ ਗੜੀ ਵਿੱਚੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਪੰਜ ਪਿਆਰੇ ਸਹਿਬਾਨ ਦਾ ਹੁਕਮ ਮੰਨਦੇ ਹੋਏ ਜਿਗਾ ਭਾਈ ਕਲਗੀ ਭਾਈ ਸੰਗਤ ਸਿੰਘ ਨੂੰ ਸੌਂਪ ਕੇ ਪੋਹ ਦੇ ਮਹੀਨੇ ਦੀ ਠੰਢੀ ਠਾਰ ਰਾਤ ਵਿੱਚ ਚਲਕੇ ਪਿੰਡ ਚੂਹੜਪੁਰ ਵਿਖੇ ਇਕ ਝਾੜ ਹੇਠਾਂ ਆਰਾਮ ਕੀਤਾ | ਉੱਥੇ ਹੀ ਗੁਰੂ ਸਾਹਿਬ ਨੇ ਆਪਣੇ ਇਕ ਅਨਿਨ ਸਾਧੂ ਨੂੰ ਦਰਸ਼ਨ ਦੇ ਕੇ ਉਸਦੇ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਅਤੇ ਉਸਦਾ ਜੀਵਨ ਸਫ਼ਲ ਕੀਤਾ ਇਸ ਅਸਥਾਨ ਪੁਰ ਦਸ਼ਮੇਸ ਪਿਤਾ ਜੀ ਦੀ ਯਾਦ ਵਿੱਚ ਗੁਰੂਦਵਾਰਾ ਸ਼੍ਰੀ ਝਾੜ ਸਾਹਿਬ ਸੁਸ਼ੋਭਿਤ ਹੈ | ਉਸ ਸਥਾਨ ਪੁਰ ਵਿਸ਼ਰਾਮ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀ ਫਟੇ ਬਸਤਰਾਂ ਵਿੱਚ ਕੰਡਿਆਲੇ ਅਤੇ ਬਿਖਮ ਰਸਤੇ ਵਿੱਚੋਂ ਹੁੰਦੇ ਹੋਏ ਮਾਛੀਵਾੜੇ ਦੇ ਬੀਆਬਾਨ ਜੰਗਲਾਂ ਵਿੱਚ ਆ ਪਹੁੰਚੇ|
[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger