
ਗੁਰੂਦਵਾਰਾ ਜਨਮ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿਲਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਪਾਵਨ ਧਰਤੀ ਵਿਖੇ ਪਿਤਾ ਸ਼੍ਰੀ ਤੇਜ ਭਾਨ ਜੀ ਭੱਲਾ ਅਤੇ ਮਾਤਾ ਸੁੱਲਖਣੀ ਜੀ ਦੇ ਗ੍ਰਹਿ ਵਿਖੇ ੧੪੭੯ ਈ: ਨੂੰ ਅਵਤਾਰ ਧਾਰਨ ਕੀਤਾ । ਕਾਫੀ ਸਮਾਂ ਗੰਗਾ ਯਾਤਰਾ ਤੇ ਜਾਂਦੇ ਰਹੇ ਅਤੇ ਇਕ ਦਿਨ ਜਦੋਂ ਬੀਬੀ ਅਮਰੋ ਜੀ ਦੇ ਮੁੱਖੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧੁਰ ਕੀ ਬਾਣੀ ਸਰਵਣ ਕੀਤੀ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਜਾ ਕੇ ਬਾਰਾਂ ਸਾਲ ਗੁਰੂ ਸਾਹਿਬ ਦੇ ਇਸ਼ਨਾਨ ਲਈ ਬਿਆਸ ਦਰਿਆ, ਗੋਇਂਦਵਾਲ ਤੋਂ ਜਲ ਲਿਆਉਣ ਦੀ ਕਠਨ ਘਾਲ ਘਾਲੀ ਅੰਤ ਨੂੰ ਗੁਰੂ ਅੰਗਦ ਦੇਵ ਜੀ ਨੇ ਨਿਮਾਣਿਆ ਦਾ ਮਾਣ, ਨਿਤਾਣਿਆ ਦਾ ਤਾਣ ਆਦਿ ਬਹੁਤ ਸਾਰੇ ਵਰਾਂ ਨਾਲ ਗੁਰਗੱਦੀ ਤੇ ਬਿਰਾਜਮਾਨ ਕੀਤਾ । ਸ਼੍ਰੀ ਗੁਰੂ ਅਮਰਦਾਸ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਚ ਆਉਣ ਤੋਂ ਪਹਿਲਾਂ ਇਥੇ ਇਕ ਸਰੋਵਰ ਦਾ ਨਿਰਮਾਣ ਵੀ ਕਰਵਾਇਆ ਸੀ
| ਵਧੇਰੇ ਜਾਣਕਾਰੀ:- ਗੁਰੂਦਵਾਰਾ ਜਨਮ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਕਿਸ ਨਾਲ ਸੰਬੰਧਤ ਹੈ :- :- ਪਤਾ:- ਪਿੰਡ :- ਬਾਸਰਕੇ ਗਿਲਾਂ ਜ਼ਿਲਾ :- ਅੰਮ੍ਰਿਤਸਰ ਰਾਜ :- ਪੰਜਾਬ ਫ਼ੋਨ ਨੰਬਰ:- |







0 comments:
Post a Comment