ਗੁਰੂਦਵਾਰਾ ਸ਼੍ਰੀ ਜਨਮ ਅਸਥਾਨ (ਗੁਰੂ ਕੀ ਵਡਾਲੀ) ਜ਼ਿਲਾ ਅਮ੍ਰਿਤਸਰ ਦੇ ਪਿੰਡ ਗੁਰੂ ਕੀ ਵ ਡਾਲੀ ਵਿਚ ਸ ਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਛੋਵੇਂ ਪਾਤਿਸ਼ਾਹ ਜੀ ਦਾ ਜਨਮ ੨੧ ਹਾੜ ਵਦੀ ਏਕਮ ਜੇਠ ਦੀ ਪੁੰਨਿਆ ਤੋਂ ਅਗਲੇ ਦਿਨ ਵੀਰਵਾਰ ਸੰਮਤ ੧੬੫੨ ਸੰਨ ਈਸਵੀ ੧੫੯੪ ਨੂੰ ਹੋਇਆ । ਪ੍ਰਿਥੀ ਚੰਦ ਵੱਲੋਂ ਦਾਈ ਸੋਭੀ ਨੂੰ ਪੰਜ ਸੋ ਰੁਪਏ ਲਾਲਚ ਦੇਣ ਕਰ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਭੇਜਿਆ । ਸੋਭੀ ਦਾਈ ਨੇ ਥਣਾਂ ਨੂੰ ਜਹਿਰ ਲਾ ਕੇ ਦੁੱਧ ਚੁੰਘਾਉਣ ਲੱਗੀ, ਉਹ ਜ਼ਹਿਰ ਉਸ ਦੇ ਅੰਦਰ ਰਚ ਗਿਆ ਤੇ ਉਹ ਮਰ ਗਈ । ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਹ ਮੰਗੀ ਦੂਜੀ ਮਾਤਾ ਹੈ, ਜੋ ਦੁਧ ਦੇਣ ਲੱਗੀ ਸੀ ਇਸ ਨੂੰ ਬੈਕੁੰਠ ਵਿੱਚ ਲੈ ਜਾਵੇ । ਪ੍ਰਿਥੀ ਚੰਦ ਨੇ ਜੋਗੀ ਸਪੇਰੇ ਨੂੰ ਪੰਜ ਸੋ ਰੁਪਏ ਦਾ ਲਾਲਚ ਦੇ ਕੇ ਸੱਪ ਲੜਾਉਣ ਵਾਸਤੇ ਭੇਜਿਆ ਸਤਿਗੁਰੂ ਜੀ ਨੇ ਸੱਪ ਨੂੰ ਸਿਰੀ ਤੋਂ ਫੜ ਮਰੋੜ ਦਿੱਤਾ ਤੇ ਉਸ ਦੀ ਮੁਕਤੀ ਕੀਤੀ । ਪ੍ਰਿਥੀ ਚੰਦ ਨੇ ਇੱਕ ਰਸੋਈਏ ਬ੍ਰਾਹਮਣ ਨੂੰ ਜ਼ਹਿਰ ਦੇਣ ਲਈ ਕਿਹਾ । ਬ੍ਰਾਹਮਣ ਨੇ ਦਹੀਂ ਵਿੱਚ ਜ਼ਹਿਰ ਪਾ ਕੇ ਗੁਰੂ ਸਾਹਿਬ ਨੂੰ ਪਿਆਉਣ ਦਾ ਯਤਨ ਕੀਤਾ, ਪਰ ਬਾਲਕ ਗੁਰੂ ਨੇ ਇਨਕਾਰ ਕਰ ਦਿੱਤਾ । ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਬੱਚਾ ਚੀਕਾਂ ਕਿਉ ਮਾਰਦਾ ਹੋ? ਬ੍ਰਾਹਮਣ ਨੇ ਕਿਹਾ-ਮੈਂ ਦਹੀਂ ਪਿਲਾਉਂਦਾ ਹਾਂ, ਇਹ ਪੀਂਦਾ ਨਹੀਂ ਹੈ । ਸਤਿਗੁਰੂ ਜੀ ਨੇ ਦਹੀਂ ਪਿਸਤੇ ਕੁੱਤੇ ਅੱਗੇ ਰੱਖਿਆ। ਕੁੱਤੇ ਨੇ ਦੇਖਿਆ ਤਾਂ ਗੁਰੂ ਸਾਹਿਬ ਨੇ ਕਿਹਾ-ਖਾ ਲੈ ਤੇਰੀ ਮੁਕਤੀ ਹੋ ਜਾਵੇਗੀ । ਦਹੀਂ ਖਾ ਕੇ ਕੁੱਤਾ ਮਰ ਗਿਆ । ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਕਿਹਾ-’ਨੀਚਾ! ਤੂੰ ਮਰ ਕਿਉਂ ਨਹੀ ਜਾਂਦਾ, ਬਾਲਕ ਨਾਲ ਵੈਰ ਕਰਦਾ ਹੈ ।" ਲੈਪ ਨ ਲਾਗੋ ਤਿਲ ਕਾ ਮੂਲਿ।। ਦੁਸਟੁ ਬ੍ਰਾਹਮਣ ਮੂਆ ਹੋਇ ਕੈ ਸੂਲ।।੩੧।। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸ ਦੀ ਮੁਕਤੀ ਕੀਤੀ ਤਾਂ ਹੀ ਉਹਨਾਂ ਦਾ ਨਾਮ ਪਰਉਪਕਾਰੀ ਪੈ ਗਿਆ-ਦਲਿ ਭੰਜਨ ਗੁਰ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।
Home » Posts filed under amritsar
Showing posts with label amritsar. Show all posts
Showing posts with label amritsar. Show all posts
Saturday, 10 May 2014
ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ, ਅੰਮ੍ਰਿਤਸਰ
ਪਤਾ:-
ਅੰਮ੍ਰਿਤਸਰ ਸ਼ਹਿਰ
ਜ਼ਿਲਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ:-
ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ, ਸੈਂਸੜਾ
ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਸੈਂਸੜਾ ਵਿਚ ਸਥਿਤ ਹੈ | ਇਹ ਅਸਥਾਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ |ਜ ਦੋਂ ਰਾਜਾ ਹ ਰੀ ਸੇਨ ਅੰਮ੍ਰਿਤਸਰ ਸ਼੍ਰੀ ਹਰਿਮੰਦਿਰ ਸਾਹਿਬ ਆਇਆ ਤਾ ਉਸ ਨੇ ਇਹ ਆਖਿਆ "ਲੇਖ ਨ ਮਿਟਈ ਹੇ ਜੋ ਲਿਖਿਆ ਕਰਤਾਰ" ਗੁਰੂ ਮਹਾਰਾਜ ਜੀ ਨੇ ਰਾਜੇ ਦੀ ਸ਼ੰਕਾ ਕੱਢਣ ਲਈ ਉਸ ਨੂੰ ਸੁਪਨੇ ਵਿਚ ੪੦ ਸਾਲ ਦਾ ਦ੍ਰਿਸ਼ ਦਿਖਾ ਕੇ ਉਸ ਦਾ ਉਧਾਰ ਕੀਤਾ ਅਤੇ ਜਨਮ ਮਰਨ ਤੋਂ ਰਹਿਤ ਕੀਤਾ । ਇਥੇ ਹੀ ਗੁਰੂ ਕੇ ਬਾਗ ਦਾ ਸਾਕਾ ਮਹੰਤਾ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣ ਲਈ ਸਿੰਘਾਂ ਨੇ ਬੜੇ ਤਸੀਹੇ ਝੱਲੇ
ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਦ ਇਸੇ ਹੀ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ੯ਵੀਂ ਪਾਤਸ਼ਾਹੀ ਪਿੰਡ ਘੁਕੇ ਵਾਲੀ ਇਕ ਗੁਰੂ ਨਾਮ ਲੇਵਾ ਸਿੱਖ ਦੇ ਘਰ ੯ ਮਹੀਨੇ ੯ ਦਿਨ ੯ ਘੜੀਆਂ ਬ੍ਰਾਜਮਾਨ ਰਹੇ ।....
ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਦ ਇਸੇ ਹੀ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ੯ਵੀਂ ਪਾਤਸ਼ਾਹੀ ਪਿੰਡ ਘੁਕੇ ਵਾਲੀ ਇਕ ਗੁਰੂ ਨਾਮ ਲੇਵਾ ਸਿੱਖ ਦੇ ਘਰ ੯ ਮਹੀਨੇ ੯ ਦਿਨ ੯ ਘੜੀਆਂ ਬ੍ਰਾਜਮਾਨ ਰਹੇ ।....
ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਵਡਾਲੀ
ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਵਡਾਲੀ ਪਿੰਡ ਗੁਰੂ ਕੀ ਵਡਾਲੀ ਜ਼ਿਲਾ ਅੰਮ੍ਰਿਤਸਰ ਵਿਚ ਸਥਿਤ ਹੈ | ਜਿਥੇ ਗੁਰੂ ਅਰਜਨ ਦੇਵ ਜੀ ਨੇ ਪੰਜ ਹਰਟ (ਮਾਲ੍ਹਾ) ਚਲਾਇਆਂ ਸਮਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸੈਂਕੜੇ ਸਿੱਖਾ ਸਮੇਤ ਗੁਰੂ ਕੀ ਵਡਾਲੀ ਸਾਹਿਬ ਦੇ ਦਰਸ਼ਨ ਅਤੇ ਗੁਰੂਦਵਾਰਾ ਛੇਹਰਟਾ ਸਾਹਿਬ ਵਿਖੇ ਇਸਨਾਨ ਕੀਤਾ ਅਤੇ ਦੀਵਾਨ ਸਜਾਇਆ | ਗੁਰੂ ਕੀ ਵਡਾਲੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕੇ ਸੂਰ ਬਹੁਤ ਤੰਗ ਕਰਦਾ ਹੈ । ਗੁਰੂ ਸਾਹਿਬ ਨੇ ਸੂਰ ਦਾ ਸ਼ਿਕਾਰ ਕਰਨ ਵਾਸਤੇ ਪੈਂਦੇ ਖਾਨ ਨੂੰ ਭੇਜਿਆ | ਸੂਰ ਨੇ ਪੈਂਦੇ ਖਾਨ ਦੇ ਘੋੜੇ ਨੂੰ ਟੱਕਰ ਮਾਰੀ ਘੋੜੇ ਸਮੇਤ ਪੈਂਦੇ ਖਾਨ ਡਿੱਗ ਪਿਆ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਤੈਥੋਂ ਸੂਰ ਨਹੀਂ ਮਰਿਆ ਹੱਟ ਪਿੱਛੇ ਇਸ ਦਾ ਸ਼ਿਕਾਰ ਅਸੀਂ ਕਰਾਂਗੇ ਗੁਰੂ ਸਾਹਿਬ ਸੂਰ ਨੂੰ ਲਲਕਾਰਿਆ, ਸੂਰ ਸਿੱਧਾ ਗੁਰੂ ਸਾਹਿਬ ਵੱਲ ਆਇਆ ਗੁਰੂ ਸਾਹਿਬ ਨੇ ਸੂਰ ਦੇ ਵਾਰ ਨੂੰ ਢਾਲ ਤੇ ਰੋਕ ਕੇ ਰਕਾਬ ਦੇ ਇੱਕ ਪੈਰ ਤੇ ਖਲੋ ਕੇ ਵਾਰ ਕੀਤਾ ਸੂਰ ਦੇ ਦੋ ਡੱਕਰੇ ਕਰ ਦਿੱਤੇ ।......
Subscribe to:
Comments (Atom)



