Friday, 9 May 2014

ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ, ਕੱਥੂਨੰਗਲ

ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਵਿਚ ਸਥਿਤ ਹੈ | ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਬਿਕਰਮੀ ਸੰਮਤ ਅਨੁਸਾਰ ੭ ਕੱਤਕ, ੧੫੬੩ (੨੨ ਅਕਤੂਬਰ, ੧੫੦੬ ਈ:) ਨੂੰ ਪਿਤਾ ਬਾਬਾ ਸੁੱਘਾ ਜੀ ਰੰਧਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋ ਇਸ ਪਾਵਨ ਧਰਤੀ ’ਤੇ ਹੋਇਆ । ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸੀ । ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਉਪਰੰਤ ਆਪ ਜੀ ਦਾ ਨਾਮ ਬਾਬਾ ਬੁੰਢਾ ਜੀ ਪ੍ਰਚਲਤ ਹੋਇਆ । ਜਦੋ ਸੰਮਤ ੧੬੬੧ (ਸੰਨ ੧੬੦੪) ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਤੇ ਉਸ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ, ਉਦੋਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ । ਬਾਬਾ ਜੀ ਗੁਰੂ-ਘਰ ਵਿੱਚ ਸਾਰਾ ਜੀਵਨ ਇਕ ਅਨਿਨ ਸੇਵਕ, ਸ਼ਰਧਾਵਾਨ ਸਿੱਖ, ਕਸ਼ਲ ਪ੍ਰਬੰਧਕ, ਵਿਦਿਆ ਅਤੇ ਸ਼ਸ਼ਤਰਾਂ ਜੀ ਦੇ ਮਾਹਿਰ ਵੱਜੋਂ ਵਿਚਰੇ । ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਗੱਦੀ ਦੀਆਂ ਰਸਮਾਂ ਆਪ ਜੀ ਦੁਆਰਾ ਕੀਤੀਆਂ ਗਈਆਂ । ਇਸ ਪਾਵਨ ਅਸਥਾਨ ਦਾ ਪ੍ਰਬੰਧ ਸ਼੍ਰੌਮਣਿ ਗੁਰਗੱਦੀ ਦੀਆਂ ਰਸਮਾਂ ਆਪ ਜੀ ਦੁਆਰਾ ਕੀਤੀਆਂ ਗਈਆਂ। 




ਵਧੇਰੇ ਜਾਣਕਾਰੀ:- 
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ

ਕਿਸ ਨਾਲ ਸੰਬੰਧਤ ਹੈ:- 

  • ਬਾਬਾ ਬੁੱਢਾ ਜੀ   

  • ਪਤਾ
    ਪਿੰਡ :- ਕੱਥੂਨੰਗਲ 
    ਅੰਮ੍ਰਿਤਸਰ ਬਟਾਲਾ ਸੜਕ
    ਜ਼ਿਲਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ:-0091 183 2763888












    0 comments:

    Post a Comment

     
    Copyright © . GurudwaraSahib.In
    Theme Template by Mr-SarDar.Com · Powered by Blogger