Home
»
amritsar
» ਗੁਰੂਦਵਾਰਾ ਸ਼੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ
ਗੁਰੂਦਵਾਰਾ ਸ਼੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ
ਗੁਰੂਦਵਾਰਾ ਸ਼੍ਰੀ ਅਟਾਰੀ ਸਾਹਿਬ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਰਾਤ ਸਮੇਤ ਇਸ ਅਸਥਾਨ ਤੇ ਪਧਾਰੇ ਸਨ ਅਤੇ ਉਹਨਾ ਦੇ ਨਾਲ ਮੁੱਖੀ ਸਿੱਖਾਂ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਾਹਲੋ ਜੀ, ਭਾਈ ਸਾਲ੍ਹੋ ਜੀ, ਬਾਬਾ ਬਿੱਧੀ ਚੰਦ ਜੀ ਆਦਿਕ ਮੁੱਖੀ ਸਨ | ਗੁਰੂ ਸਾਹਿਬ ਨੇ ਵਿਕਰਮੀ ਸੰਮਤ ੧੬੬੧ ਮਾਘ ਦੀ ੬ ਨੂੰ ਇਸ ਅਸਥਾਨ ਨੂੰ ਆਪਣੇ ਚਰਨਾ ਨਾਲ ਪਵਿੱਤਰ ਕੀਤਾ ਅਤੇ ਜੋ ਯਾਦਗਾਰੀ ਚਿੰਨ ਕਰੀਰ ਹੈ | ਇਹ ਉਸ ਸਮੇਂ ਕਿਲੇ ਦੇ ਵਿਚ ਗੱਡਿਆ ਅਤੇ ਗੁਰੂ ਛੋਹ ਸਦਕਾ ਹਰਿਆ ਭਰਿਆ ਸ਼ਸ਼ੋਭਤ ਹੈ | ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਵੀ ਪ੍ਰਾਣੀ ਮਾਤਰ ਗੁਰੂ ਛੋਹ ਨੂੰ ਪ੍ਰਾਪਤ ਕਰੇਗਾ ਸਤਿਗੁਰੂ ਜੀ ਉਸ ਆਪਣੀ ਰਹਿਮਤ ਸਦਕਾ ਉਸ ਨੂੰ ਹਰਿਆ ਭਰਿਆ ਕਰਨਗੇ ।
ਵਧੇਰੇ ਜਾਣਕਾਰੀ:- ਗੁਰੂਦਵਾਰਾ ਸ਼੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਬਾਬਾ ਬੁੱਢਾ ਜੀ
ਭਾਈ ਗੁਰਦਾਸ ਜੀ
ਭਾਈ ਬਾਹਲੋ ਜੀ
ਭਾਈ ਸਾਲ੍ਹੋ ਜੀ
ਬਾਬਾ ਬਿੱਧੀ ਚੰਦ ਜੀ
ਪਤਾਪਿੰਡ :- ਸੁਲਤਾਨਵਿੰਡਜ਼ਿਲਾ :- ਅੰਮ੍ਰਿਤਸਰ ਰਾਜ :- ਪੰਜਾਬ.ਫ਼ੋਨ ਨੰਬਰ :-
0 comments:
Post a Comment