Home » Posts filed under MUKATSAR
Showing posts with label MUKATSAR. Show all posts
Showing posts with label MUKATSAR. Show all posts
Wednesday, 14 May 2014
ਗੁਰੂਦਵਾਰਾ ਸ਼੍ਰੀ ਟੁਟੀ ਗੰਡੀ ਸਾਹਿਬ, ਮੁਕਤਸਰ
ਗੁਰੂਦਵਾਰਾ ਸ਼੍ਰੀ ਟਿੱਬੀ ਸਾਹਿਬ, ਮੁਕਤਸਰ
ਗੁਰੂਦਵਾਰਾ ਸ਼੍ਰੀ ਟਿੱਬੀ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ | ਬਿਕ੍ਰਮੀ ਸੰਮਤ ੧੭੬੨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਿਦਰਾਣੇ ਦੀ ਢਾਬ ਵੇਖ ਕੇ, ਭਾਈ ਦਾਨ ਸਿੰਘ ਦੀ ਸਲਾਹ ਅਤੇ ਬੇਨਤੀ ਤੇ ਇਥੇ ਪਹੁੰਚੇ ਇਹ ਬਹੁਤ ਉੱਚਾ ਟਿੱਬਾ ਸੀ ਇਸ ਟਿੱਬੇ ਦੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਜਦ ਸਿੰਘ ਖਿਦਰਾਣੇ ਦੀ ਢਾਬ ਉਤੇ ਜੰਗ ਕਰ ਰਹੇ ਸਨ, ਤਾਂ ਸਤਿਗੁਰਾਂ ਨੇ ਇਸ ਜਗਾਂ ਤੋਂ ਹੀ ਤੁਰਕਾ ਦੀ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾ ਕੇ ਔਰੰਗਜੇਬ ਦੀਆਂ ਫੌਜਾਂ ਜੋ ਜਰਨੈਲ ਵਜ਼ੀਰ ਖਾਨ ਲੈ ਕੇ ਆਇਆ ਸੀ, ਆਖਰੀ ਫੈਸਲਾ ਕੁੰਨ ਜੰਗ ਕਰਕੇ ਜਿੱਤ ਪ੍ਰਾਪਤੀ ਕੀਤੀ, ਇਹ ਸਤਿਗੁਰਾਂ ਦੀ ਜਿੱਤ ਅਸਥਾਨ ਹੈ ਇੱਥੋ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਪਹੁੰਚੇ ਅਤੇ ਸਿੰਘਾਂ ਦੀ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾ ਦੀ ਟੁੱਟੀ ਗੰਢੀ ਅਤੇ ਵਰ ਬਖਸ਼ਿਸ਼ ਕੀਤੇ।
ਗੁਰੂਦਵਾਰਾ ਸ਼੍ਰੀ ਤਰਨ ਤਾਰਨ ਸਾਹਿਬ, ਮੁਕਤਸਰ
ਗੁਰੂਦਵਾਰਾ ਸ਼੍ਰੀ ਤਰਨ ਤਾਰਨ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਰੁਪਾਣਾ ਨੂੰ ਜਾਂਦੇ ਹੋਏ ਇਥੇ ਰੁਕੇ ਸਨ । ਸਿੰਘਾ ਨੇ ਰੁਕਣ ਦਾ ਕਾਰਣ ਪੁੱਛਿਆ ਤਾਂ ਸਤਿਗੁਰਾਂ ਕਿਹਾ ਇਸ ਜਗਾ ਰਿਸ਼ੀ ਮੁਨੀ ਬਹੁਤ ਸਮਾਂ ਤਪ ਕਰਦੇ ਰਹੇ ਸਨ । ਇਥੇ ਸੁੰਦਰ ਅਸਥਾਨ ਬਣੇਗਾ ਅਤੇ ਇਹ ਜੋ ਛੱਪੜੀ ਹੈ ਇਹ ਸਰੋਵਰ ਬਣੇਗਾ । ਇਸ ਵਿਚ ਇਸ਼ਨਾਨ ਕਰਕੇ ਮਾਨਸਿਕ ਅਤੇ ਸਰੀਰਕ ਰੋਗ ਨਾਸ਼ ਹੋਣਗੇ । ਅਰ ਨਿਸਚੇ ਹੀ ਇਥੇ ਦਰਸ਼ਨ ਇਸਨਾਨ ਕਰਨ ਨਾਲ ਇਲਾਜ ਰੋਗ ਤੋਂ ਛੁਟਕਾਰਾ ਇਸ ਪਵਿੱਤਰ ਅਸਥਾਨ ਦੀ ਚਰਨ ਧੂੜ ਨੂੰ ਤਰਸ ਦੀਆਂ ਹਨ।
ਗੁਰੂਦਵਾਰਾ ਸ਼੍ਰੀ ਤੰਬੂ ਸਾਹਿਬ, ਮੁਕਤਸਰ
ਗੁਰੂਦਵਾਰਾ ਸ਼੍ਰੀ ਤੰਬੂ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਮੁਕਤਸਰ ਸਾਹਿਬ ਦੀ ਜੰਗ ਦੇ ਦੋਰਾਨ ਇਸ ਜਗਾਂ ਸਿੰਘਾਂ ਦਾ ਕੈਂਪ ਸੀ | ਇਥੇ ਹੀ ਸਿੰਘਾਂ ਨੇ ਦੁਸਮਣਾਂ ਦੀ ਫੌਜ ਨੂੰ ਭੁਲੇਖਾ ਪਾਉਣ ਲਈ ਢਾਬ ਦੇ ਕੰਢੇ ਤੇ ਉੱਗੀਆ ਹੋਈਆ ਝਾੜੀਆਂ ਤੇ ਕਰੀਰਾਂ ਉੱਪਰ ਆਪਣੇ ਬਸਤਰ, ਚਾਦਰੇ ਅਤੇ ਕਛਹਿਰੇ ਵਗੈਰਾ ਪਾ ਕੇ ਤੰਬੂਆਂ ਦਾ ਰੂਪ ਦਿੱਤਾ । ਗੁਰੂ ਸਾਹਿਬ ਜੰਗ ਤੋਂ ਬਾਅਦ ਜਦ ਦੂਜੀ ਵੇਰ ਖਿਦਰਾਣੇ ਦੀ ਢਾਬ ਤੇ ਪਹੁੰਚੇ ਤਾ ਸਤਿਗੁਰੂ ਜੀ ਦਾ ਤੰਬੂ ਵੀ ਇਸ ਅਸਥਾਨ ਤੇ ਲੱਗਾ ਸੀ । ਬਿਲਕੁਲ ਇਸ ਦੇ ਨਾਲ ਗੁਰੂਦਵਾਰਾ ਮਾਤਾ ਭਾਗ ਕੌਰ ਜੀ ਦਾ ਹੈ । ਜਿਹਨਾਂ ਨੇ ਦੁਸ਼ਮਣਾ ਦੇ ਆਹੂ ਲਾਹੇ ਅਤੇ ਸਰੀਰ ਤੇ ੨੨ ਜਖਮ ਖਾ ਕੇ ਸਖਤ ਜਖਮੀ ਹੋ ਗਏ ਸਨ । ਸਤਿਗੁਰਾਂ ਦੀ ਕਿਰਪਾ ਨਾਲ ਫਿਰ ਤੰਦਰੁਸਤ ਹੋਏ ਤੇ ਸਤਿਗੁਰੂ ਦੇ ਨਾਲ ਹੀ ਅੱਗੇ ਚਲੇ ਗਏ।
Subscribe to:
Comments (Atom)



