Saturday, 10 May 2014

ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ, ਅੰਮ੍ਰਿਤਸਰ

ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਸੰਮਤ ੧੬੩੧ ਬਿ: ਨੂੰ ਤੀਜੇ ਪਾਤਸ਼ਾਹ ਜੀ ਦੀ ਆਗਿਆ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਥਾਂ ਮੋਹੜੀ ਗੱਡ ਨਗਰ ਨੀਂਹ ਰੱਖੀ ਤੇ ਨਾਮ "ਗੁਰੂ ਕਾ ਚੱਕ" ਰੱਖਿਆ ਜੋ ਬਾਅਦ ਵਿੱਚ "ਰਾਮਦਾਸਪੁਰਾ" ਤੇ ਹੁਣ ਅੰਮ੍ਰਿਤਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਹ ਪਵਿੱਤਰ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਇਸ਼ਗਾਹ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਬਾ ਅਟਲ ਜੀ ਦਾ ਜਨਮ ਅਸਥਾਨ ਹੋਣ ਕਰਕੇ ਗੁ: ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹੈ । ਏਥੇ ਗੁਰੂ ਸਾਹਿਬ ਜੀ ਦੇ ਸਮੇਂ ਦਾ ਇਕ ਖੂਹ ਵੀ ਹੈ ।
ਪਤਾ:- 
ਅੰਮ੍ਰਿਤਸਰ ਸ਼ਹਿਰ 
ਜ਼ਿਲਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ:-













0 comments:

Post a Comment

 
Copyright © . GurudwaraSahib.In
Theme Template by Mr-SarDar.Com · Powered by Blogger