Showing posts with label bathinda. Show all posts
Showing posts with label bathinda. Show all posts

Saturday, 10 May 2014

ਗੁਰੂਦਵਾਰਾ ਸ਼੍ਰੀ ਕਿਲਾ ਸਾਹਿਬ, ਬਠਿੰਡਾ

- 0 comments
ਗੁਰੂਦਵਾਰਾ ਸ਼੍ਰੀ ਕਿਲ੍ਹਾ ਸਾਹਿਬ ਬਠਿੰਡਾ ਸ਼ਹਿਰ ਵਿਚ ਪੁਰਾਣੇ ਕਿਲ੍ਹੇ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ ਅਤੇ ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ । ਰਤਨ ਹਾਜੀ ਨੂੰ ਜਨਮ ਤੋਂ ਮੁਕਤ ਕੀਤਾ । ਜਦ ਨੇੜੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆ | ਗੁਰੂ ਸਾਹਿਬ ਨਾਲ ਬਚਨ-ਬਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋਇਆਂ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਦਾਤਾ ਜੀ ਆਪ ਇਥੇ ਉਜਾੜ ਵਿੱਚ ਬੈਠੇ ਹੋ | ਕ੍ਰਿਪਾ ਕਰਕੇ ਕਿਲੇ ਵਿੱਚ ਚੱਲੋ, ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਗੁਰੂ ਸਾਹਿਬ ਜੀ ਨੇ ਕਿਲੇ ਵਿੱਚ ਮੁਬਾਰਿਕ ਚਰਨ ਪਾਏ | ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁਛਿਆ ਕਿ ਤੁਹਾਨੂੰ ਕੋਈ ਦੁੱਖ-ਤਕਲੀਫ ਤਾਂ ਨਹੀ? ਸੰਗਤਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ...
[Continue reading...]

ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ, ਕਾਂਗੜ

- 0 comments
ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਕਾਂਗੜ ਵਿਚ ਸਥਿਤ ਹੈ | ਇਹ ਜਗਾ ਬਾਬਾ ਮਹਿਰ ਮਿੱਠਾ ਜੀ ਦੇ ਪੜੋਤਰੇ ਪਿੰਡ ਕਾਂਗੜ ਦੇ ਹਾਕਮ ਰਾਇ ਜੋਧ ਦਾ ਕਿਲਾ ਸੀ । ਰਾਇ ਜੋਧ ਨੇ ਬੇਨਤੀ ਕਰਕੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਘਰ ੧੬੮੮ ਬਿ: ਵਿੱਚ ਭਾਈ ਰੂਪੇ ਤੋਂ ਆਪਣੇ ਕਿਲ੍ਹੇ ਵਿੱਚ ਲੈ ਕੇ ਆਏ। ਭਾਈ ਵਿਧੀ ਚੰਦ ਲਾਹੋਰ ਤੋਂ ਦੂਸਰਾ ਘੋੜਾ ਇਸੇ ਕਿਲ੍ਹੇ ਵਿੱਚ ਲੈ ਕੇ ਆਏ ਸਨ । ਗੁਰੂ ਸਾਹਿਬ ਅਤੇ ਉਹਨਾ ਦੀ ਸਰਪਰਸ਼ਤੀ ਹੇਠ ਰਾਇ ਜੋਧ ਨੇ ਇਸੇ ਕਿਲ੍ਹੇ ਤੋਂ ਜਾ ਕੇ ਗੁਰੂਸਰ (ਮਹਿਰਾਜ) ਵਿਖੇ ਲੱਲਾ ਬੇਗ ਅਤੇ ਕਮਰ ਬੇਗ ਦੀ ਫੋਜ ਨਾਲ ਮਾਘ ੧੬੮੮ ਬਿ: ਵਿੱਚ ਭਾਰੀ ਜੰਗ ਹੋਈ । ਰਾਇ ਜੋਧ ਨੇ ਕਮਰ ਬੇਗ ਨੂੰ ਮਾਰ ਦਿੱਤਾ ਅਤੇ ਗੁਰੂ ਸਾਹਿਬ ਨੇ ਲੱਲਾ ਬੇਗ ਨੂੰ ਮੋਤ ਦੇ ਘਾਟ ਉਤਾਰ ਦਿੱਤਾ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਆਪਣੀ ਕਟਾਰ ਸਾਹਿਬ ਰਾਇ ਜੋਧ ਬਖਸ ਦਿੱਤੀ....
[Continue reading...]

ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ, ਗਿੱਲ ਕਲਾਂ

- 0 comments
ਗੁਰੂਦਵਾਰਾ ਸ਼੍ਰੀ ਸਾਹਿਬ ਪਾਤਿਸ਼ਾਹੀ ਛੇਵੀ ਜ਼ਿਲਾ ਬਠਿੰਡਾ ਦੇ ਪਿੰਡ ਗਿੱਲ ਕਲਾਂ ਵਿਚ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਸੜਕ ਉਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਿਰਾਜ਼ ਜੰਗ ਦੋਰਾਨ ਇ ਕ ਛਾਉਣੀ ਇਥੇ ਵੀ ਬਣਾਈ | ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਿੰਡ ਗਿੱਲ ਕਲਾਂ ਵਾਲੀ ਪਾਣੀ ਵੱਡੀ ਭਰੀ ਢਾਬ ਤੇ ਆਪਣੇ ਤੰਬੂ ਲਾ ਕੇ ਲੰਗਰ ਤਿਆਰ ਕਰਨ ਲਈ ਕਿਹਾ । ਇਸ ਜਗਹ ਤੇ ਦਰੱਖਤਾਂ ਦਾ ਭਾਰੀ ਛੱਭ ਹੋਣ ਕਰਕੇ ਗੁਰੂ ਸਾਹਿਬ ਦੀ ਛਾਉਣੀ ਇਸ ਗਿੱਲ ਕਲਾਂ ਵਾਲੀ ਢਾਬ ਤੇ ਸੀ । ਦੂਰੋਂ ਨੇੜਿਓ ਗੱਡਿਆਂ ਤੇ ਰਸਦਾ ਤੇ ਦੁੱਧ ਇਸ ਜਗਾ ਤੇ ਇੱਕਠ ਹੁੰਦਾ ਸੀ । ਗੁਰੂ ਸਾਹਿਬ ਨੇ ਮਹਿਰਾਜ ਤੋਂ ਦੱਖਣ ਵੱਲ ਆਪਣਾ ਰਣ ਖੰਭਾ ਗੱਡ ਦਿੱਤਾ । ਜੰਗ ਦੋਰਾਨ ਲੰਗਰ ਅਤੇ ਰਸਦ ਇਥੋਂ ਹੀ ਤਿਆਰ ਕਰਕੇ ਲਿਜਾਈ ਜਾਂਦੀ ਰਹੀ |

[Continue reading...]

ਗੁਰੂਦਵਾਰਾ ਸ਼੍ਰੀ ਲਵੇਰੀਸਰ ਸਾਹਿਬ, ਭੁਚੋ ਮੰਡੀ

- 0 comments
ਗੁਰੂਦਵਾਰਾ ਸ਼੍ਰੀ ਲਵੇਰੀਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਭੁਚੋ ਮੰਡੀ ਦੇ ਨੇੜੇ ਹੀ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਰੇਲ ਰਸਤੇ ਦੇ ਉਤੇ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਅਤੇ ਸਿੱਧਾਂ ਨਾਲ ਗੋਸਟ ਕੀਤੀ | ਛੇਂਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਔਸਰ ਝੋਟੀਆਂ ਦਾ ਦੁੱਧ ਪੀਤਾ । ਫਿਰ ਇੱਥੇ ਹੀ ਰਾਜਾ ਬਿਨੇਪਾਲ ੧੨ ਸਾਲ ਰਾਜ ਯੋਗੀਆਂ ਦੀ ਸੇਵਾ ਕਰਕੇ ਆਪਣਾ ਰਾਜ ਕਾਇਮ ਕੀਤਾ ਅਤੇ ਬਠਿੰਡੇ ਵਾਲਾ ਕਿਲਾ ਬਨਵਾਇਆ । ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤਲਵੰਡੀ ਸਾਬੋ ਤੋਂ ਚੱਕ ਫਤਿਹ ਸਿੰਘ ਵਾਲਾ ਆਏ ਤੇ ਚੱਕ ਫਤਿਹ ਸਿੰਘ ਵਾਲਾ ੭ ਦਿਨ ਆਰਾਮ ਕੀਤਾ | ਇਸ ਤੋਂ ਬਾਅਦ ਜਦੋਂ ਸ਼ਿਕਾਰ ਲਈ ਤੁਰੇ ਤਾਂ ਤੁਰਦੇ-੨ ਇਸ ਟਿੱਬੇ ਉੱਤੇ ਆਏ ਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਦੱਸਿਆ ਤੇ ਸਿੱਧ ਕੀਤਾ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸਟ ਕੀਤੀ ਅਤੇ ਛੇਵੇਂ ਪਾਤਸ਼ਾਹ ਜੀ ਨੇ ਔਸਰ ਝੋਟੀਆਂ ਦਾ ਦੁੱਧ ਪੀਤਾ ਤਾਂ ਲੋਕਾਂ ਨੇ....
[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger