Showing posts with label faridkot. Show all posts
Showing posts with label faridkot. Show all posts

Saturday, 10 May 2014

ਗੁਰੂਦਵਾਰਾ ਸ਼੍ਰੀ ਟਿਬੀ ਸਾਹਿਬ, ਜੈਤੋ

- 0 comments
ਗੁਰੂਦਵਾਰਾ ਸ਼੍ਰੀ ਟਿਬੀ ਸਾਹਿਬ, ਗੰਗ੍ਸਰ ਜ਼ਿਲਾ ਫ਼ਰੀਦਕੋਟ ਦੇ ਜੈਤੋ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਜੈਤੋ - ਕੋਟਕਪੁਰਾ ਸੜਕ ਉਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਕੋਟਕਪੁਰਾ ਤੋਂ ਆਕੇ ਰੁਕੇ | ਜਦੋਂ ਗੁਰੂ ਸਾਹਿਬ ਨੇ ਭਾਈ ਕਪੁਰੇ ਤੋਂ ਮੁਗ੍ਲਾਂ ਦੇ ਖਿਲਾਫ਼ ਜੰਗ ਲ਼ੜਣ ਲਈ ਕਿਲਾ ਮੰਗਿਆ, ਤਾਂ ਭਾਈ ਕਪੁਰੇ ਨੇ ਕਿਲਾ ਦੇਣ ਤੋਂ ਇਨ੍ਕਾਰ ਕਰ ਦਿਤਾ | ਉਸ ਤੋਂ ਬਾਅਦ ਗੁਰੂ ਸਾਹਿਬ ਜੈਤੋ ਆਏ | ਇਥੇ ਗੁਰੂ ਸਾਹਿਬ ਨੇ ਇਕ ਟਿਬੀ ਦੇ ਉਤੇ ਤੰਬੂ ਲਗਵਾਇਆ | ਇਥੇ ਗੁਰੂ ਸਾਹਿਬ ਨੇ ਸਿੰਘਾ ਨੂੰ ਨਿਸ਼ਾਨੇ ਬਾਜੀ ਦਾ ਅਭਿਆਸ ਕਰਨ ਲਈ ਕਿਹਾ | ਸ਼ਾਮ ਨੂੰ ਗੁਰੂ ਸਾਹਿਬ ਉਸ ਅਸਥਾਨ ਤੇ ਚ੍ਲੇ ਜਾਂਦੇ ਜਿਥੇ ਹੁਣ ਗੁਰੂਦਵਾਰਾ ਸ਼੍ਰੀ ਗੰਗ੍ਸਰ ਸਾਹਿਬ ਸ਼ਸ਼ੋਬਿਤ ਹੈ | ਉਹਨਾਂ ਦਿਨਾ ਵਿਚ ਮਾਲਵੇ ਦੇ ਇਲਾਕੇ ਵਿਚ ਪਾਣੀ ਦੀ ਬ੍ੜੀ ਕ੍ਮੀ ਹੁੰਦੀ ਸੀ |
[Continue reading...]

ਗੁਰੂਦਵਾਰਾ ਸ਼੍ਰੀ ਪਾਤ੍ਸ਼ਾਹੀ ਦਸਵੀਂ ਸਾਹਿਬ, ਰਾਮੇਆਣਾ

- 0 comments
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਪਿੰਡ ਰਾਮੇਆਣਾ ਤਹਿਸੀਲ ਜੈਤੋ ਜ਼ਿੱਲਾ ਫ਼ਰੀਦਕੋਟ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਪੰਹੁਚੇ ਤਾਂ ਇਕ ਕਿਸਾਨ ਇਥੇ ਡੇਲੇ ਤੋੜ ਰਿਹਾ ਸੀ | ਗੁਰੂ ਸਾਹਿਬ ਨੇ ਪੁਛਿਆ ਕਿ ਭਾਈ ਤੇਰੀ ਝੋਲੀ ਵਿਚ ਕੀ ਹੈ ਸਾਨੂੰ ਵੀ ਦਿਖਾਉ | ਕਿਸਾਨ ਨੇ ਇਕ ਮੁਠੀ ਭਰ ਕੇ ਗੁਰੂ ਸਾਹਿਬ ਨੂੰ ਦਿਤੇ | ਜਦ ਗੁਰੂ ਸਾਹਿਬ ਨੇ ਡੇਲੇ ਮੁੰਹ ਵਿਚ ਪਾਇਆ ਤਾਂ ਉਹ ਕੋੜਾ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕੇ ਭਾਈ ਇਹਨਾਂ ਨੂੰ ਸੁਟ ਦੇਉ | ਗੁਰੂ ਸਾਹਿਬ ਦੇ ਵਾਰ ਵਾਰ ਕਹਿਣ ਤੇ ਉਸ ਕਿਸਾਨ ਨੇ ਥੋੜੇ ਥੋੜੇ ਸੁਟ ਦਿਤੇ ਅਤੇ ਚੋਥਾ ਹਿਸਾ ਰਖ ਲਏ | ਗੁਰੂ ਸਾਹਿਬ ਬੋਲੇ ਭਲੇ ਲੋਕਾ ਜੇ ਸਾਰੇ ਡੇਲੇ ਸੁਟ ਦਿਂਦਾ ਤਾਂ ਹਮੇਸ਼ਾ ਲਈ ਸਪ ਰੂਪੀ ਕਾਲ੍ਹ ਨਿਕਲ ਜਾਂਦਾ, ਹੁਣ ਚੋਥਾ ਹਿਸਾ ਰਹ ਜਾਏਗਾ | ਪਰ ਸਮਾਂ ਆਉਣ ਤੇ ਉਹ ਵੀ ਨਿਕਲ ਜਾਏਗਾ ਅਤੇ ਇਸ ਦੇਸ਼ ਦਾ ਅੰਨ ਵਿਦੇਸ਼ਾਂ ਤਕ ਲੋਕ ਖਾਣਗੇ |
[Continue reading...]

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਗੁਰੂ ਕੀ ਢਾਬ

- 0 comments


ਗੁਰੂਦਵਾਰਾ ਸ਼੍ਰੀ ਪਾਤ੍ਸ਼ਾਹੀ ਦ੍ਸਵੀਂ ਸਾਹਿਬ, ਜਿਲਾ ਫ਼ਰੀਦਕੋਟ, ਤਹਿਸੀਲ ਕੋਟਕਪੁਰਾ ਦੇ ਪਿੰਡ ਗੁਰੂ ਕੀ ਢਾਬ ਵਿਚ ਸਥਿਤ ਹੈ | ਇਹ ਪਿੰਡ ਕੋਟਕ੍ਪੁਰਾ ਜੈਤੋ ਸ੍ੜ੍ਕ ਦੇ ਉਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਅਤੇ ਸੰਗਤ ਵਿਚ ਬੈਠੇ | ਇਥੇ ਸਰੀਂਹ ਦਾ ਵ੍ਡਾ ਦਰਖਤ ਸੀ ਜਿਸ ਵਿਚੋਂ ਨਿਕ੍ਲ ਕੇ ਸ਼ਹੀਦ ਨੇ ਗੁਰੂ ਸਾਹਿਬ ਦੇ ਚਰਣਾ ਵਿਚ ਨਮਸਕਾਰ ਕਿਤੀ | ਸਤਿਗੁਰਾਂ ਨੇ ਪੁਛਿਆ "ਰਾਜੀ ਉਸੈਨ ਖਾਂ ਮੀਆਂ " ਤਾਂ ਸਤਿਗੁਰਾਂ ਦੇ ਮੁਖ ਤੋਂ ਅਪਣਾ ਨਾਮ ਸੁਣਕੇ ਪ੍ਰਸਨ ਹੋਇਆ ਅਤੇ ਕਹਿਣ ਲਗਾ ਮੈਂ ਆਪ ਜੀ ਦੇ ਦੀਦਾਰ ਕਰਕੇ ਬਹੁਤ ਸੁਖ ਪਾਇਆ ਹੈ | ਬਹੁਤ ਦੇਰ ਤੋਂ ਆਪ ਜੀ ਦੇ ਦਰਸ਼ਨਾ ਦੀ ਚਾਹਤ ਸੀ | ਅਜ ਆਪ ਜੀ ਦੇ ਦਰਸ਼ਨਾਂ ਨਾਲ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੈ ਮੇਰਾ ਕਲਿਆਣ ਹੋ ਗਿਆ ਹੈ | ਸਿਖਾਂ ਨੇ ਅਰਜ਼ ਕਿਤਾ ਕਿ ਮਹਾਰਾਜ ਇਹ ਸੁੰਦਰ ਸਰੁਪ ਵਾਲਾ ਕੋਣ ਹੈ |
[Continue reading...]

ਗੁਰੂਦਵਾਰਾ ਸ਼੍ਰੀ ਗੰਗਸਰ ਸਾਹਿਬ, ਜੈਤੋ

- 0 comments
ਗੁਰੂਦਵਾਰਾ ਸ਼੍ਰੀ ਗੰਗਸਰ ਸਾਹਿਬ, ਜ਼ਿਲਾ ਫ਼ਰੀਦ੍ਕੋਟ ਦੇ ਜੈਤੋ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਜੈਤੋ - ਕੋਟ੍ਕ੍ਪੁਰਾ ਸ੍ੜ੍ਕ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਕੋਟਕਪੁਰਾ ਤੋਂ ਆਕੇ ਰੁਕੇ | ਜਦੋਂ ਗੁਰੂ ਸਾਹਿਬ ਨੇ ਭਾਈ ਤੋਂ ਮੁਗਲਾਂ ਦੇ ਖਿਲਾਫ਼ ਜੰਗ ਲੜਣ ਲਈ ਕਿਕਪੁਰਾਲਾ ਮੰਗਿਆ, ਤਾਂ ਭਾਈ ਕਪੁਰੇ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿਤਾ | ਉਸ ਤੋਂ ਬਾਅਦ ਗੁਰੂ ਸਾਹਿਬ ਜੈਤੋ ਆਏ | ਇਥੇ ਗੁਰੂ ਸਾਹਿਬ ਨੇ ਇਕ ਟਿਬੀ ਦੇ ਉਤੇ ਤੰਬੂ ਲਗਵਾਇਆ(ਜਿਥੇ ਹੁਣ ਗੁਰੂਦਵਾਰਾ ਸ਼੍ਰੀ ਟਿਬੀ ਸਾਹਿਬ ਸਥਿਤ ਹੈ ) | ਇਥੇ ਗੁਰੂ ਸਾਹਿਬ ਨੇ ਸਿੰਘਾ ਨੂੰ ਨਿਸ਼ਾਨੇ ਬਾਜੀ ਦਾ ਅਭਿਆਸ ਕਰਨ ਲਈ ਕਿਹਾ | ਸ਼ਾਮ ਨੂੰ ਗੁਰੂ ਸਾਹਿਬ ਇਸ ਸਥਾਨ ਤੇ ਆ ਜਾਂਦੇ ਜਿਥੇ ਹੁਣ ਗੁਰੂਦਵਾਰਾ ਸ਼੍ਰੀ ਗੰਗਸਰ ਸਾਹਿਬ ਸਥਿਤ ਹੈ | ਉਹਨਾਂ ਦਿਨਾ ਵਿਚ ਮਾਲਵੇ ਦੇ ਇਲਾਕੇ ਵਿਚ ਪਾਣੀ ਦੀ ਬ੍ੜੀ ਕ੍ਮੀ ਹੁੰਦੀ ਸੀ | ਇਥੇ ਪਾਣੀ ਦਾ ਤਲਾਅ ਸੀ, ਗੁਰੂ ਸਾਹਿਬ ਪਾਣੀ ਦੀ ਜਰੂਰਤ ਪੁਰੀ ਕਰਨ ਲਈ ਇਥੇ ਹੀ ਆਂਦੇ ਸਨ |
[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger