Saturday, 10 May 2014

ਗੁਰੂਦਵਾਰਾ ਸ਼੍ਰੀ ਗੰਗਸਰ ਸਾਹਿਬ, ਜੈਤੋ

ਗੁਰੂਦਵਾਰਾ ਸ਼੍ਰੀ ਗੰਗਸਰ ਸਾਹਿਬ, ਜ਼ਿਲਾ ਫ਼ਰੀਦ੍ਕੋਟ ਦੇ ਜੈਤੋ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਜੈਤੋ - ਕੋਟ੍ਕ੍ਪੁਰਾ ਸ੍ੜ੍ਕ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਕੋਟਕਪੁਰਾ ਤੋਂ ਆਕੇ ਰੁਕੇ | ਜਦੋਂ ਗੁਰੂ ਸਾਹਿਬ ਨੇ ਭਾਈ ਤੋਂ ਮੁਗਲਾਂ ਦੇ ਖਿਲਾਫ਼ ਜੰਗ ਲੜਣ ਲਈ ਕਿਕਪੁਰਾਲਾ ਮੰਗਿਆ, ਤਾਂ ਭਾਈ ਕਪੁਰੇ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿਤਾ | ਉਸ ਤੋਂ ਬਾਅਦ ਗੁਰੂ ਸਾਹਿਬ ਜੈਤੋ ਆਏ | ਇਥੇ ਗੁਰੂ ਸਾਹਿਬ ਨੇ ਇਕ ਟਿਬੀ ਦੇ ਉਤੇ ਤੰਬੂ ਲਗਵਾਇਆ(ਜਿਥੇ ਹੁਣ ਗੁਰੂਦਵਾਰਾ ਸ਼੍ਰੀ ਟਿਬੀ ਸਾਹਿਬ ਸਥਿਤ ਹੈ ) | ਇਥੇ ਗੁਰੂ ਸਾਹਿਬ ਨੇ ਸਿੰਘਾ ਨੂੰ ਨਿਸ਼ਾਨੇ ਬਾਜੀ ਦਾ ਅਭਿਆਸ ਕਰਨ ਲਈ ਕਿਹਾ | ਸ਼ਾਮ ਨੂੰ ਗੁਰੂ ਸਾਹਿਬ ਇਸ ਸਥਾਨ ਤੇ ਆ ਜਾਂਦੇ ਜਿਥੇ ਹੁਣ ਗੁਰੂਦਵਾਰਾ ਸ਼੍ਰੀ ਗੰਗਸਰ ਸਾਹਿਬ ਸਥਿਤ ਹੈ | ਉਹਨਾਂ ਦਿਨਾ ਵਿਚ ਮਾਲਵੇ ਦੇ ਇਲਾਕੇ ਵਿਚ ਪਾਣੀ ਦੀ ਬ੍ੜੀ ਕ੍ਮੀ ਹੁੰਦੀ ਸੀ | ਇਥੇ ਪਾਣੀ ਦਾ ਤਲਾਅ ਸੀ, ਗੁਰੂ ਸਾਹਿਬ ਪਾਣੀ ਦੀ ਜਰੂਰਤ ਪੁਰੀ ਕਰਨ ਲਈ ਇਥੇ ਹੀ ਆਂਦੇ ਸਨ |
ਇਥੇ ਗੁਰੂ ਸਾਹਿਬ ਨੇ ਇਕ ਬ੍ਰਾਹਮਣ ਨੂੰ ਗੰਗਾ ਵਗਦੀ ਦਿਖਾਈ ਅਤੇ ਉਸ ਦਾ ਗੜਬਾ ਜੋ ਕਿ ਹਰਿਦਵਾਰ ਵਿਚ ਰੁੜ ਗਿਆ ਸੀ ਇਸ ਤ ਲਾਅ ਵਿਚੋਂ ਲਭਾ ਦਿਤਾ | ਉਸ ਘਟਨਾ ਕਾਰਣ ਇਸ ਸਥਾਨ ਦਾ ਨਾਮ ਗੰਗਸਰ ਕਿਹਾ ਜਾਣ ਲਗਾ |
ਵਧੇਰੇ ਜਾਣਕਾਰੀ :- 
ਗੁਰੂਦਵਾਰਾ ਸ਼੍ਰੀ ਗੰਗਸਰ ਸਾਹਿਬ, ਜੈਤੋ

ਕਿਸ ਨਾਲ ਸਬੰਧਤ ਹੈ :- 
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ 
    ਜੈਤੋ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ :-













    0 comments:

    Post a Comment

     
    Copyright © . GurudwaraSahib.In
    Theme Template by Mr-SarDar.Com · Powered by Blogger