Saturday, 10 May 2014

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਗੁਰੂ ਕੀ ਢਾਬ



ਗੁਰੂਦਵਾਰਾ ਸ਼੍ਰੀ ਪਾਤ੍ਸ਼ਾਹੀ ਦ੍ਸਵੀਂ ਸਾਹਿਬ, ਜਿਲਾ ਫ਼ਰੀਦਕੋਟ, ਤਹਿਸੀਲ ਕੋਟਕਪੁਰਾ ਦੇ ਪਿੰਡ ਗੁਰੂ ਕੀ ਢਾਬ ਵਿਚ ਸਥਿਤ ਹੈ | ਇਹ ਪਿੰਡ ਕੋਟਕ੍ਪੁਰਾ ਜੈਤੋ ਸ੍ੜ੍ਕ ਦੇ ਉਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਅਤੇ ਸੰਗਤ ਵਿਚ ਬੈਠੇ | ਇਥੇ ਸਰੀਂਹ ਦਾ ਵ੍ਡਾ ਦਰਖਤ ਸੀ ਜਿਸ ਵਿਚੋਂ ਨਿਕ੍ਲ ਕੇ ਸ਼ਹੀਦ ਨੇ ਗੁਰੂ ਸਾਹਿਬ ਦੇ ਚਰਣਾ ਵਿਚ ਨਮਸਕਾਰ ਕਿਤੀ | ਸਤਿਗੁਰਾਂ ਨੇ ਪੁਛਿਆ "ਰਾਜੀ ਉਸੈਨ ਖਾਂ ਮੀਆਂ " ਤਾਂ ਸਤਿਗੁਰਾਂ ਦੇ ਮੁਖ ਤੋਂ ਅਪਣਾ ਨਾਮ ਸੁਣਕੇ ਪ੍ਰਸਨ ਹੋਇਆ ਅਤੇ ਕਹਿਣ ਲਗਾ ਮੈਂ ਆਪ ਜੀ ਦੇ ਦੀਦਾਰ ਕਰਕੇ ਬਹੁਤ ਸੁਖ ਪਾਇਆ ਹੈ | ਬਹੁਤ ਦੇਰ ਤੋਂ ਆਪ ਜੀ ਦੇ ਦਰਸ਼ਨਾ ਦੀ ਚਾਹਤ ਸੀ | ਅਜ ਆਪ ਜੀ ਦੇ ਦਰਸ਼ਨਾਂ ਨਾਲ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੈ ਮੇਰਾ ਕਲਿਆਣ ਹੋ ਗਿਆ ਹੈ | ਸਿਖਾਂ ਨੇ ਅਰਜ਼ ਕਿਤਾ ਕਿ ਮਹਾਰਾਜ ਇਹ ਸੁੰਦਰ ਸਰੁਪ ਵਾਲਾ ਕੋਣ ਹੈ |
ਗੁਰੂ ਸਾਹਿਬ ਨੇ ਦ੍ਸਿਆ ਕਿ ਇਹ ਸ਼ਹੀਦ ਸੀ ਜਿਸ ਦੀ ਕਿਸੇ ਵਿਘਨ ਕਾਰਣ ਮੁਕਤੀ ਨਹੀਂ ਹੋ ਸਕੀ ਅਜ ਇਸਨੂੰ ਮੁਕਤੀ ਪ੍ਰਾਪਤ ਹੋਈ ਹੈ | ਗੁਰੂ ਸਾਹਿਬ ਨੇ ਹੁਕਮ ਦਿਤਾ ਜੋ ਕੋਈ ਵੀ ਸ਼ਰਧਾ ਨਾਲ ਇਸ ਦੋਦਾਤਾਲ ਵਿਚ ਇਸ਼ਨਾਨ ਕਰੇਗਾ ਉਹ ਮੁਕਤੀ ਨੂੰ ਪ੍ਰਾਪਤ ਕਰੇਗਾ | ਇਸ ਗੁਰੂਦਵਾਰਾ ਸਾਹਿਬ ਵਿਚ ਅਠ ਚੁੰਡਾ ਸਰੋਵਰ ਹੈ ਅਠਰਹ ਦੀ ਬਿਮਾਰੀ ਇਥੇ ਇਸ਼ਨਾਨ ਕਰਨ ਨਾਲ ਦੂਰ ਹੁੰਦੀ ਹੈ
ਵਧੇਰੇ ਜਾਣਕਾਰੀ :- 
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ

ਕਿਸ ਨਾਲ ਸਬੰਧਤ ਹੈ :- 
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ 
    ਗੁਰੂ ਕੀ ਢਾਬ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ









    0 comments:

    Post a Comment

     
    Copyright © . GurudwaraSahib.In
    Theme Template by Mr-SarDar.Com · Powered by Blogger