Saturday, 10 May 2014

ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ, ਗਿੱਲ ਕਲਾਂ

ਗੁਰੂਦਵਾਰਾ ਸ਼੍ਰੀ ਸਾਹਿਬ ਪਾਤਿਸ਼ਾਹੀ ਛੇਵੀ ਜ਼ਿਲਾ ਬਠਿੰਡਾ ਦੇ ਪਿੰਡ ਗਿੱਲ ਕਲਾਂ ਵਿਚ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਸੜਕ ਉਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਿਰਾਜ਼ ਜੰਗ ਦੋਰਾਨ ਇ ਕ ਛਾਉਣੀ ਇਥੇ ਵੀ ਬਣਾਈ | ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਿੰਡ ਗਿੱਲ ਕਲਾਂ ਵਾਲੀ ਪਾਣੀ ਵੱਡੀ ਭਰੀ ਢਾਬ ਤੇ ਆਪਣੇ ਤੰਬੂ ਲਾ ਕੇ ਲੰਗਰ ਤਿਆਰ ਕਰਨ ਲਈ ਕਿਹਾ । ਇਸ ਜਗਹ ਤੇ ਦਰੱਖਤਾਂ ਦਾ ਭਾਰੀ ਛੱਭ ਹੋਣ ਕਰਕੇ ਗੁਰੂ ਸਾਹਿਬ ਦੀ ਛਾਉਣੀ ਇਸ ਗਿੱਲ ਕਲਾਂ ਵਾਲੀ ਢਾਬ ਤੇ ਸੀ । ਦੂਰੋਂ ਨੇੜਿਓ ਗੱਡਿਆਂ ਤੇ ਰਸਦਾ ਤੇ ਦੁੱਧ ਇਸ ਜਗਾ ਤੇ ਇੱਕਠ ਹੁੰਦਾ ਸੀ । ਗੁਰੂ ਸਾਹਿਬ ਨੇ ਮਹਿਰਾਜ ਤੋਂ ਦੱਖਣ ਵੱਲ ਆਪਣਾ ਰਣ ਖੰਭਾ ਗੱਡ ਦਿੱਤਾ । ਜੰਗ ਦੋਰਾਨ ਲੰਗਰ ਅਤੇ ਰਸਦ ਇਥੋਂ ਹੀ ਤਿਆਰ ਕਰਕੇ ਲਿਜਾਈ ਜਾਂਦੀ ਰਹੀ |




ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ

ਕਿਸ ਨਾਲ ਸੰਬੰਧਤ ਹੈ :- :-


  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ ਗਿੱਲ ਕਲਾਂ
    ਜ਼ਿਲਾ ਬਠਿੰਡਾ
    ਰਾਜ :- ਪੰਜਾਬ
























    0 comments:

    Post a Comment

     
    Copyright © . GurudwaraSahib.In
    Theme Template by Mr-SarDar.Com · Powered by Blogger