Saturday, 10 May 2014

ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ, ਕਾਂਗੜ

ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਕਾਂਗੜ ਵਿਚ ਸਥਿਤ ਹੈ | ਇਹ ਜਗਾ ਬਾਬਾ ਮਹਿਰ ਮਿੱਠਾ ਜੀ ਦੇ ਪੜੋਤਰੇ ਪਿੰਡ ਕਾਂਗੜ ਦੇ ਹਾਕਮ ਰਾਇ ਜੋਧ ਦਾ ਕਿਲਾ ਸੀ । ਰਾਇ ਜੋਧ ਨੇ ਬੇਨਤੀ ਕਰਕੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਘਰ ੧੬੮੮ ਬਿ: ਵਿੱਚ ਭਾਈ ਰੂਪੇ ਤੋਂ ਆਪਣੇ ਕਿਲ੍ਹੇ ਵਿੱਚ ਲੈ ਕੇ ਆਏ। ਭਾਈ ਵਿਧੀ ਚੰਦ ਲਾਹੋਰ ਤੋਂ ਦੂਸਰਾ ਘੋੜਾ ਇਸੇ ਕਿਲ੍ਹੇ ਵਿੱਚ ਲੈ ਕੇ ਆਏ ਸਨ । ਗੁਰੂ ਸਾਹਿਬ ਅਤੇ ਉਹਨਾ ਦੀ ਸਰਪਰਸ਼ਤੀ ਹੇਠ ਰਾਇ ਜੋਧ ਨੇ ਇਸੇ ਕਿਲ੍ਹੇ ਤੋਂ ਜਾ ਕੇ ਗੁਰੂਸਰ (ਮਹਿਰਾਜ) ਵਿਖੇ ਲੱਲਾ ਬੇਗ ਅਤੇ ਕਮਰ ਬੇਗ ਦੀ ਫੋਜ ਨਾਲ ਮਾਘ ੧੬੮੮ ਬਿ: ਵਿੱਚ ਭਾਰੀ ਜੰਗ ਹੋਈ । ਰਾਇ ਜੋਧ ਨੇ ਕਮਰ ਬੇਗ ਨੂੰ ਮਾਰ ਦਿੱਤਾ ਅਤੇ ਗੁਰੂ ਸਾਹਿਬ ਨੇ ਲੱਲਾ ਬੇਗ ਨੂੰ ਮੋਤ ਦੇ ਘਾਟ ਉਤਾਰ ਦਿੱਤਾ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਆਪਣੀ ਕਟਾਰ ਸਾਹਿਬ ਰਾਇ ਜੋਧ ਬਖਸ ਦਿੱਤੀ....
। ਇਹ ਕਟਾਰ ਅੱਜ ਤੱਕ ਰਾਇ ਜੋਧ ਦੇ ਖਾਨਦਾਨ ਕੋਲ ਹੈ ਅਤੇ ਪੂਜੀ ਜਾਂਦੀ । ਗੁਰੂ ਸਾਹਿਬ ਨੇ ਇਸ ਕਿਲ੍ਹੇ ਤੋਂ ੧੬੮੯ ਤਖਤਪੁਰੇ ਨੂੰ ਕੂਚ ਕੀਤਾ ।
ਵਧੇਰੇ ਜਾਣਕਾਰੀ:- 
ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ 

ਕਿਸ ਨਾਲ ਸੰਬੰਧਤ ਹੈ :- 
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:- 
    ਪਿੰਡ ਕਾਂਗੜ 
    ਜ਼ਿਲਾ :- ਬਠਿੰਡਾ 
    ਰਾਜ :- ਪੰਜਾਬ








    0 comments:

    Post a Comment

     
    Copyright © . GurudwaraSahib.In
    Theme Template by Mr-SarDar.Com · Powered by Blogger