Showing posts with label MUKATSAR. Show all posts
Showing posts with label MUKATSAR. Show all posts

Wednesday, 14 May 2014

ਗੁਰੂਦਵਾਰਾ ਸ਼੍ਰੀ ਟੁਟੀ ਗੰਡੀ ਸਾਹਿਬ, ਮੁਕਤਸਰ

- 0 comments
ਗੁਰੂਦਵਾਰਾ ਸ਼੍ਰੀ ਟੁਟੀ ਗੰਡੀ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ | ਸ਼੍ਰੀ ਆਨੰਦਪੁਰ ਸਾਹਿਬ ਦੇ ਯੁੱਧ ਸਮੇਂ ਕੁਝ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਦਾਵਾ ਲਿਖ ਕੇ ਦੇ ਆਏ । ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਨਾਲ ੪੦ ਸਿੰਘਾ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਦੀ ਭਾਲ ਵਿੱਚ ਇਥੇ ਪੁੱਜੇ । ਜੋ ਮੁਗਲ ਸੈਨਾ ਗੁਰੂ ਸਾਹਿਬ ਦੀ ਭਾਲ ਕਰ ਰਹੀ ਸੀ, ਉਹਨਾਂ ਦਾ ੨੧ ਵੈਸਾਖ ਸੰਮਤ ੧੭੬੨ ਨੂੰ ਇਸ ਅਸਥਾਨ ਤੇ ਸਿੰਘਾ ਨਾਲ ਮੁਕਾਬਲਾ ਹੋਇਆ | ਸਿੰਘ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋ ਗਏ । ਜੰਗ ਹੋਣ ਤੇ ਗੁਰੂ ਸਾਹਿਬ ਇਥੇ ਆਏ, ਸਿੰਘਾ ਦੇ ਚਿਹਰੇ ਸਾਫ ਕੀਤੇ ਅਤੇ ਬਖਸ਼ਿਸ਼ਾ ਕੀਤੀਆਂ । ਇਹ ਮੇਰਾ ਪੰਜ ਹਜਾਰੀ ਇਹ ਮੇਰਾ ਦਸ ਹਜਾਰੀ ਆਦਿ । ਗੁਰੂ ਸਾਹਿਬ ਅੱਗੇ ਵਧੇ ਤਾਂ ਭਾਈ ਮਹਾਂ ਸਿੰਘ ਨੂੰ ਸਾਹ ਆ ਰਿਹਾ ਸੀ ।
[Continue reading...]

ਗੁਰੂਦਵਾਰਾ ਸ਼੍ਰੀ ਟਿੱਬੀ ਸਾਹਿਬ, ਮੁਕਤਸਰ

- 0 comments
ਗੁਰੂਦਵਾਰਾ ਸ਼੍ਰੀ ਟਿੱਬੀ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ | ਬਿਕ੍ਰਮੀ ਸੰਮਤ ੧੭੬੨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਿਦਰਾਣੇ ਦੀ ਢਾਬ ਵੇਖ ਕੇ, ਭਾਈ ਦਾਨ ਸਿੰਘ ਦੀ ਸਲਾਹ ਅਤੇ ਬੇਨਤੀ ਤੇ ਇਥੇ ਪਹੁੰਚੇ ਇਹ ਬਹੁਤ ਉੱਚਾ ਟਿੱਬਾ ਸੀ ਇਸ ਟਿੱਬੇ ਦੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਜਦ ਸਿੰਘ ਖਿਦਰਾਣੇ ਦੀ ਢਾਬ ਉਤੇ ਜੰਗ ਕਰ ਰਹੇ ਸਨ, ਤਾਂ ਸਤਿਗੁਰਾਂ ਨੇ ਇਸ ਜਗਾਂ ਤੋਂ ਹੀ ਤੁਰਕਾ ਦੀ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾ ਕੇ ਔਰੰਗਜੇਬ ਦੀਆਂ ਫੌਜਾਂ ਜੋ ਜਰਨੈਲ ਵਜ਼ੀਰ ਖਾਨ ਲੈ ਕੇ ਆਇਆ ਸੀ, ਆਖਰੀ ਫੈਸਲਾ ਕੁੰਨ ਜੰਗ ਕਰਕੇ ਜਿੱਤ ਪ੍ਰਾਪਤੀ ਕੀਤੀ, ਇਹ ਸਤਿਗੁਰਾਂ ਦੀ ਜਿੱਤ ਅਸਥਾਨ ਹੈ ਇੱਥੋ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਪਹੁੰਚੇ ਅਤੇ ਸਿੰਘਾਂ ਦੀ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾ ਦੀ ਟੁੱਟੀ ਗੰਢੀ ਅਤੇ ਵਰ ਬਖਸ਼ਿਸ਼ ਕੀਤੇ।
[Continue reading...]

ਗੁਰੂਦਵਾਰਾ ਸ਼੍ਰੀ ਤਰਨ ਤਾਰਨ ਸਾਹਿਬ, ਮੁਕਤਸਰ

- 0 comments
ਗੁਰੂਦਵਾਰਾ ਸ਼੍ਰੀ ਤਰਨ ਤਾਰਨ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਰੁਪਾਣਾ ਨੂੰ ਜਾਂਦੇ ਹੋਏ ਇਥੇ ਰੁਕੇ ਸਨ । ਸਿੰਘਾ ਨੇ ਰੁਕਣ ਦਾ ਕਾਰਣ ਪੁੱਛਿਆ ਤਾਂ ਸਤਿਗੁਰਾਂ ਕਿਹਾ ਇਸ ਜਗਾ ਰਿਸ਼ੀ ਮੁਨੀ ਬਹੁਤ ਸਮਾਂ ਤਪ ਕਰਦੇ ਰਹੇ ਸਨ । ਇਥੇ ਸੁੰਦਰ ਅਸਥਾਨ ਬਣੇਗਾ ਅਤੇ ਇਹ ਜੋ ਛੱਪੜੀ ਹੈ ਇਹ ਸਰੋਵਰ ਬਣੇਗਾ । ਇਸ ਵਿਚ ਇਸ਼ਨਾਨ ਕਰਕੇ ਮਾਨਸਿਕ ਅਤੇ ਸਰੀਰਕ ਰੋਗ ਨਾਸ਼ ਹੋਣਗੇ । ਅਰ ਨਿਸਚੇ ਹੀ ਇਥੇ ਦਰਸ਼ਨ ਇਸਨਾਨ ਕਰਨ ਨਾਲ ਇਲਾਜ ਰੋਗ ਤੋਂ ਛੁਟਕਾਰਾ ਇਸ ਪਵਿੱਤਰ ਅਸਥਾਨ ਦੀ ਚਰਨ ਧੂੜ ਨੂੰ ਤਰਸ ਦੀਆਂ ਹਨ।

[Continue reading...]

ਗੁਰੂਦਵਾਰਾ ਸ਼੍ਰੀ ਤੰਬੂ ਸਾਹਿਬ, ਮੁਕਤਸਰ

- 0 comments
ਗੁਰੂਦਵਾਰਾ ਸ਼੍ਰੀ ਤੰਬੂ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਮੁਕਤਸਰ ਸਾਹਿਬ ਦੀ ਜੰਗ ਦੇ ਦੋਰਾਨ ਇਸ ਜਗਾਂ ਸਿੰਘਾਂ ਦਾ ਕੈਂਪ ਸੀ | ਇਥੇ ਹੀ ਸਿੰਘਾਂ ਨੇ ਦੁਸਮਣਾਂ ਦੀ ਫੌਜ ਨੂੰ ਭੁਲੇਖਾ ਪਾਉਣ ਲਈ ਢਾਬ ਦੇ ਕੰਢੇ ਤੇ ਉੱਗੀਆ ਹੋਈਆ ਝਾੜੀਆਂ ਤੇ ਕਰੀਰਾਂ ਉੱਪਰ ਆਪਣੇ ਬਸਤਰ, ਚਾਦਰੇ ਅਤੇ ਕਛਹਿਰੇ ਵਗੈਰਾ ਪਾ ਕੇ ਤੰਬੂਆਂ ਦਾ ਰੂਪ ਦਿੱਤਾ । ਗੁਰੂ ਸਾਹਿਬ ਜੰਗ ਤੋਂ ਬਾਅਦ ਜਦ ਦੂਜੀ ਵੇਰ ਖਿਦਰਾਣੇ ਦੀ ਢਾਬ ਤੇ ਪਹੁੰਚੇ ਤਾ ਸਤਿਗੁਰੂ ਜੀ ਦਾ ਤੰਬੂ ਵੀ ਇਸ ਅਸਥਾਨ ਤੇ ਲੱਗਾ ਸੀ । ਬਿਲਕੁਲ ਇਸ ਦੇ ਨਾਲ ਗੁਰੂਦਵਾਰਾ ਮਾਤਾ ਭਾਗ ਕੌਰ ਜੀ ਦਾ ਹੈ । ਜਿਹਨਾਂ ਨੇ ਦੁਸ਼ਮਣਾ ਦੇ ਆਹੂ ਲਾਹੇ ਅਤੇ ਸਰੀਰ ਤੇ ੨੨ ਜਖਮ ਖਾ ਕੇ ਸਖਤ ਜਖਮੀ ਹੋ ਗਏ ਸਨ । ਸਤਿਗੁਰਾਂ ਦੀ ਕਿਰਪਾ ਨਾਲ ਫਿਰ ਤੰਦਰੁਸਤ ਹੋਏ ਤੇ ਸਤਿਗੁਰੂ ਦੇ ਨਾਲ ਹੀ ਅੱਗੇ ਚਲੇ ਗਏ।
[Continue reading...]

ਗੁਰੂਦਵਾਰਾ ਸ਼੍ਰੀ ਸ਼ਹੀਦ ਗੰਜ ਸਾਹਿਬ, ਮੁਕਤਸਰ

- 0 comments
ਗੁਰੂਦਵਾਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਇਸ ਅਸਥਾਨ ਤੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋਏ ੪੦ ਮੁਕਤਿਆਂ ਦਾ ਅੱਤਿਮ ਸੰਸਕਾਰ ਅਪਣੇ ਹਥੀਂ ਕੀਤਾ |

[Continue reading...]

ਗੁਰੂਦਵਾਰਾ ਸ਼੍ਰੀ ਰਕਾਬਸਰ ਸਾਹਿਬ, ਮੁਕਤਸਰ

- 0 comments
 ਗੁਰੂਦਵਾਰਾ ਸ਼੍ਰੀ ਰਕਾਬਸਰ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੋਂ ਘੋੜੇ ਤੇ ਸਵਾਰ ਹੋਣ ਲਗੇ ਤਾਂ ਇਕ ਰਕਾਬ ਟੁੱਟ ਗਈ. ਜੋ ਕਿ ਇਥੇ ਮੋਜੂਦ ਹੈ | ਇਥੋਂ ਸਵਾਰ ਹੋ ਕੇ ਗੁਰੂ ਸਾਹਿਬ ਖਿਦਰਾਣੇ ਦੀ ਢਾਬ ਤੇ ਪਹੁੰਚੇ ਅਤੇ ਟੁਟੀ ਗੰਡੀ |
[Continue reading...]

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ, ਸਰਾਏ ਨਾਗਾਂ

- 0 comments
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਸਰਾਏ ਨਾਗਾਂ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ । ਸੁਲਤਾਨ ਪੁਰ ਤੋਂ ਪਹਿਲੀ ਉਦਾਸੀ ਵੇਲੇ ਇਸ ਜਗਾ ਤੇ ਗੁਰੂ ਸਾਹਿਬ ਰਬਾਬ ਲੈ ਕੇ ਮਰਦਾਨੇ ਨੂੰ ਦਿੱਤੀ ਸੀ । ਕਿਉਂਕਿ ਇਹ ਰਬਾਬ ਭਾਈ ਫੈਰੁ ਮੱਲ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਿਤਾ ਜੀ ਸਨ ਉਹਨਾ ਕੋਲ ਪਈ ਸੀ । ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜਗਾ ੬ ਦਿਨ ਠਹਿਰੇ ਸਨ । ਜਿਸ ਵਕਤ ਗੁਰੂ ਸਾਹਿਬ ਏਥੇ ਆਏ ਇਸ ਜਗਾ ਇੱਕ ਬਹੁਤ ਤਪੱਸਵੀ ਸੰਤ ਰਹਿੰਦਾ ਸੀ । ਜਿਸ ਨੂੰ ਲੋਕ ਨਾਗਾ ਸੰਤ ਕਹਿੰਦੇ ਸਨ । ਗੁਰੂ ਜੀ ਆਪ ਸੰਤਾਂ ਭਗਤਾਂ ਕੋਲ ਹੀ ਜਿਆਦਾ ਠਹਿਰਦੇ ਸਨ ਅਤੇ ਆਪ ਵੀ ਤੱਪ ਕਰਦੇ ਸਨ।
[Continue reading...]

ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ, ਸਰਾਏ ਨਾਗਾਂ

- 0 comments
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਜ਼ਿਲਾ ਮੁਕਤਸਰ ਦੇ ਪਿੰਡ ਸਰਾਏ ਨਾਗਾਂ ਵਿਚ ਸਥਿਤ ਹੈ | ਪਹਿਲਾਂ ਇਸ ਪਿੰਡ ਦਾ ਨਾਮ ਮਤੇ ਦੀ ਸਰਾਏ ਸੀ | ਦੁਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਇਥੇ ਪਿਤਾ ਭਾਈ ਫ਼ੇਰੂ ਮਲ ਜੀ ਅਤੇ ਮਾਤਾ ਨਿਹਾਲ ਦੇਵੀ ਜੀ ਦੇ ਘਰ ਹੋਇਆ | ਗੁਰੂ ਸਾਹਿਬ ਨੇ ਇਥੇ ਅਪਣੇ ਜੀਵਨ ਦੇ ੧੧ ਸਾਲ ਬਿਤਾਏ | ਬਾਅਦ ਵਿਚ ਗੁਰੂ ਸਾਹਿਬ ਆਪਣੇ ਮਾਤਾ ਪਿਤਾ ਦੇ ਨਾਲ ਸ਼੍ਰੀ ਖਡੂਰ ਸਾਹਿਬ ਚਲੇ ਗਏ |
[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger