Wednesday, 14 May 2014

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ, ਸਰਾਏ ਨਾਗਾਂ

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਸਰਾਏ ਨਾਗਾਂ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ । ਸੁਲਤਾਨ ਪੁਰ ਤੋਂ ਪਹਿਲੀ ਉਦਾਸੀ ਵੇਲੇ ਇਸ ਜਗਾ ਤੇ ਗੁਰੂ ਸਾਹਿਬ ਰਬਾਬ ਲੈ ਕੇ ਮਰਦਾਨੇ ਨੂੰ ਦਿੱਤੀ ਸੀ । ਕਿਉਂਕਿ ਇਹ ਰਬਾਬ ਭਾਈ ਫੈਰੁ ਮੱਲ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਿਤਾ ਜੀ ਸਨ ਉਹਨਾ ਕੋਲ ਪਈ ਸੀ । ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜਗਾ ੬ ਦਿਨ ਠਹਿਰੇ ਸਨ । ਜਿਸ ਵਕਤ ਗੁਰੂ ਸਾਹਿਬ ਏਥੇ ਆਏ ਇਸ ਜਗਾ ਇੱਕ ਬਹੁਤ ਤਪੱਸਵੀ ਸੰਤ ਰਹਿੰਦਾ ਸੀ । ਜਿਸ ਨੂੰ ਲੋਕ ਨਾਗਾ ਸੰਤ ਕਹਿੰਦੇ ਸਨ । ਗੁਰੂ ਜੀ ਆਪ ਸੰਤਾਂ ਭਗਤਾਂ ਕੋਲ ਹੀ ਜਿਆਦਾ ਠਹਿਰਦੇ ਸਨ ਅਤੇ ਆਪ ਵੀ ਤੱਪ ਕਰਦੇ ਸਨ।
ਇਸੇ ਅਸਥਾਨ ਤੇ ਗੁਰੂ ਸਾਹਿਬ ਨੇ ਇਕ ਕਰਮ ਨਾਮ ਕੋਹੜੀ ਵੀ ਰਾਜੀ ਕੀਤਾ । ਮੁਕਤਸਰ ਦੀ ਜੰਗ ਲੜਨ ਤੋਂ ਬਾਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਜਗਾ ਠਹਿਰੇ ਰਾਹੇ ਤੇ ਨਾਗੇ ਸੰਤ ਨੂੰ ਮਿਲੇ | ਇਤਿਹਾਸ ਵਿੱਚ ਸੰਤ ਦੀ ਉਮਰ ੧੧੦੦ ਸਾਲ ਲਿਖੀ ਹੈ । ਇਸ ਜਗਾ ਗੁਰੂ ਜੀ ਮਹਾਰਾਜ ਦੀ ਵਾਰਤਾ ਨਾਗੇ ਸੰਤ ਨਾਲ ਹੋਈ | ਇਸ ਤੋਂ ਮਗਰੋਂ ਗੁਰੂ ਜੀ ਵੱਡੇ ਹਰੀਕੇ ਨੂੰ ਚਲੇ ਗਏ ।
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ

ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਪਤਾ :-
ਪਿੰਡ :- ਸਰਾਏ ਨਾਗਾਂ
ਜ਼ਿਲਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ :-









0 comments:

Post a Comment

 
Copyright © . GurudwaraSahib.In
Theme Template by Mr-SarDar.Com · Powered by Blogger