ਗੁਰੂਦਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀ ਜ਼ਿਲਾ ਪਟਿਆਲਾ ਦੇ ਪਿੰਡ ਬਹਾਦਰਗੜ੍ਹ ਵਿਚ ਸਥਿਤ ਹੈ | ਇਹ ਪਵਿੱਤਰ ਅਸਥਾਨ ਨੌਵੇ ਪਾਤਸ਼ਾਹ ਹਿੰਦ ਦੀ ਚਾਦਰ ਧਰਮ ਰੱਖਿਅਕ ਤਿਲਕ ਜੰਝੂ ਦੇ ਰਾਖੇ, ਮਹਾਨ ਪਰਉਪਕਾਰੀ, ਸੀਸ ਦਾ ਬਲੀਦਾਨ ਦੇਣ ਵਾਲੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਬਣਿਆ ਹੋਇਆ ਹੈ । ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣਕੇ ਹਿੰਦੂ ਧਰਮ ਦੀ ਰੱਖਿਆ ਕਰਨ ਅਤੇ ਔਰੰਗਜੇਬ ਜੁਲਮ ਦੇ ਹੜ੍ਹ ਨੂੰ ਠੇਲ ਪਾਉਣ ਲਈ ੧੧ ਹਾੜ ੧੭੩੨ ਬਿਕ੍ਰਮੀ ਨੂੰ ਕੁਝ ਮੁਖੀ ਤੇ ਸਿਦਕੀ ਸਿੱਖਾਂ ਦੀਵਾਨ ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਉਦਾ ਜੀ. (ਰਾਠੋੜ) ਸਮੇਤ ਸ਼੍ਰੀ ਅੰਨਦਪੁਰ ਸਾਹਿਬ ਤੇ ਚਾਲੇ ਪਾ ਕੇ ਅਨੇਕਾਂ ਨਗਰਾਂ ਨੂੰ ਭਾਗ ਲਾਉਦੇ ਹੋਏ, ਸੰਗਤਾਂ ਨੂੰ ਆਤਮਿਕ ਗਿਆਨ ਬਖਸਦੇ ਹੋਏ ਆਪਣੇ ਮੁਰੀਦ ਨਵਾਬ ਸੈਫਦੀਨ ਅਤੇ ਸੰਗਤਾਂ ਦੇ ਪ੍ਰੇਮ ਵੱਸ ੧੬ ਹਾੜ ੧੭੩੨ ਨੂੰ ਇਸ ਬਾਗ ਵਿੱਚ ਆਣ ਬਿਰਾਜੇ ਸੈਫਦੀਨ ਤਾਂ ਪਹਿਲਾਂ ਹੀ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਸੀ ।
Home » Posts filed under PATIALA
Showing posts with label PATIALA. Show all posts
Showing posts with label PATIALA. Show all posts
Wednesday, 14 May 2014
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਛੇਵੀਂ ਅਤੇ ਨੋਵੀਂ ਸਾਹਿਬ, ਕਰਹਾਲੀ
ਇੱਕ ਝਿੜੀ ਵਿੱਚ ਆ ਖਲੋਤੇ । ਜਿਥੇ ਇੱਕ ਸਨਮੁਖ ਨਾਮ ਦਾ ਕੁਸ਼ਟ ਰੋਗ ਦਾ ਇੱਕ ਭਿਆਨਕ ਰੋਗੀ ਰਹਿੰਦਾ ਸੀ । ਜਿਸ ਦੇ ਸਰੀਰ ਤੇ ਮੱਖੀਆਂ ਭਿਣਕ-੨ ਕਰਦੀਆਂ ਸਨ । ਉਸ ਨੂੰ ਪਿੰਡ ਤੋਂ ਬਾਹਰ ਕੱਢਿਆ ਹੋਇਆ ਸੀ । ਹਰ ਮਨੁੱਖ ਉਸ ਦੇ ਮੱਥੇ ਲੱਗਣਾ ਮਾੜਾ ਸਮਝਦਾ ਸੀ ਰੋਟੀ ਵੀ ਕਦੇ ਕਦਾਈ ਕੋਈ ਰੱਬ ਦਾ ਪਿਆਰਾ ਦੇ ਜਾਂਦਾ ਸੀ । ਕਿਤੇ ਉਸ ਦਾ ਛੂਤ ਰੋਗ ਕਿਸੇ ਹੋਰ ਨੂੰ ਨਾ ਲੱਗ ਜਾਵੇ । ਇਸ ਲਈ ਉਹ ਝੁੱਗੀ ਵਿੱਚ ਇਕੱਲਾ ਹੀ ਪਿਆ ਰਹਿੰਦਾ ਸੀ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ । ਕਦੇ ਦੁਖੀ ਹੋ ਕੇ ਵਿਰਲਾਪ ਕਰਦਾ ਸੀ । ਕਲਯੁਗ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੈਂ ਤੇਰੇ ਨਾਮ ਦਾ ਵਾਸਤਾ ਪਾਉਂਦਾ ਹਾਂ ਤੂੰ ਸਮੱਰਥ ਤੇ ਪ੍ਰਤੱਖ ਹੈ, ਜਾਂ ਤਾਂ ਮੇਰੀ ਮੁਕਤੀ ਕਰ ਦਿਓ । ਨਹੀ ਤਾਂ ਮੇਰੇ ਸਰੀਰ ਦੇ ਭਿਆਨਕ ਰੋਗਾਂ ਨੂੰ ਖਤਮ ਕਰ ਦਿਓ ਘਟ-ਘਟ ਦੇ ਜਾਨਣਹਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੇ ਪਹੁੰਚੇ, ਤੇ ਆਵਾਜ ਦਿੱਤੀ ਉੱਠ ਭਾਈ ਗੁਰਸਿੱਖਾ ਤੇਰੀ ਬੇਨਤੀ ਗੁਰੂ ਘਰ ਵਿੱਚ ਪ੍ਰਵਾਂਨ ਹੋਈ ਹੈ । ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ । ਉੱਠ ਇਸ ਛੱਪੜੀ ਵਿੱਚ ਗੋਤਾ ਲਾ ਤੇਰੀ ਦੇਹ ਕੁੰਦਨ ਵਰਗੀ ਹੋ ਜਾਵੇਗੀ । ਇਹ ਅਵਾਜ ਸੁਣ ਕੇ ਉਹ ਉੱਠਿਆ ਤਾਂ ਸਹੀ ਪਰ ਮਨ ਵਿੱਚ ਦਲੀਲਾਂ ਸੋਚੀ ਜਾਵੇ ।
ਗੁਰੂਦਵਾਰਾ ਸ਼੍ਰੀ ਰੋਹਟਾ ਸਾਹਿਬ, ਰੋਹਟਾ
ਗੁਰੂਦਵਾਰਾ ਸ਼੍ਰੀ ਰੋਹਟਾ ਸਾਹਿਬ ਜ਼ਿਲਾ ਪਟਿਆਲਾ, ਤਹਿਸੀਲ ਨਾਭਾ ਦੇ ਪਿੰਡ ਰੋਹਟਾ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਨ ੧੬੬੫ ਵਿੱਚ ਪਹੁੰਚੇ ਸਨ । ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਪਰਿਵਾਰ ਅਤੇ ਹੋਰ ਗੁਰਸਿੱਖ ਵੀ ਸਨ । ਇਸ ਲਈ ਇਹ ਅਸਥਾਨ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਵੀ ਹੈ । ਗੁਰੂ ਸਾਹਿਬ ਉਸ ਸਮੇਂ ਪੂਰਬ ਦੇਸ਼ ਵੱਲ ਤੀਰਥ ਰਟਨ ਕਰਦੇ ਜਾ ਰਹੇ ਸਨ । ਜਦੋਂ ਗੁਰੂ ਸਾਹਿਬ ਇਥੇ ਪਹੁੰਚੇ ਤਾਂ ਪਹਿਲੀ ਰਾਤ ਨਗਰ ਵਾਸੀਆਂ ਨੂੰ ਜੀ ਦੇ ਆਉਣ ਦਾ ਪਤਾ ਹੀ ਨਹੀ ਲੱਗਿਆ । ਅਗਲੇ ਦਿਨ ਗੁਰੂ ਸਾਹਿਬ ਨੇ ਪਾਲੀਆ ਨੂੰ ਪੁੱਛਿਆ ਕਿ ਭਾਈ ਇਥੇ ਕੋਈ ਗੁਰਸਿੱਖਾਂ ਦਾ ਘਰ ਹੈ । ਤਾ ਪਾਲੀਆ ਨੇ ਦੱਸਿਆ ਕਿ ਹਾਂ ਰੋਹਟੇ ਪਿੰਡ ਗੁਰਸਿੱਖਾਂ ਦਾ ਘਰ ਹੈ।
ਗੁਰੂਦਵਾਰਾ ਸ਼੍ਰੀ ਮੋਤੀ ਸਾਹਿਬ, ਪਟਿਆਲਾ
ਗੁਰੂਦਵਾਰਾ ਸ਼੍ਰੀ ਮੋਤੀ ਸਾਹਿਬ ਪਟਿਆਲਾ ਸ਼ਹਿਰ ਵਿਚ ਸਥਿਤ ਹੈ | ਇਹ ਪਵਿੱਤਰ ਗੁਰੂ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਤਮ ਚਰਣ ਕੰਵਲ ਪੁਸਣੀ ਯਾਤਰਾ ਦੀ ਪਵਿੱਤਰ ਚਰਣ ਦੀ ਧੁਰ ਦੀਪੁਰ ਨੂਰ ਯਾਦਗਾਰ ਹੈ ਜਦ ਆਪ ਜੀ ਨੇ ਇਥੋਂ ਦਿੱਲੀ ਜਾ ਕੇ ਪਵਿੱਤਰ ਸੀਸ ਨੂੰ ਆਪਣੇ ਨਿਤਾਣੇ ਨਿਮਾਣੇ ਸੇਵਕਾਂ ਦੀ ਪ੍ਰਾਨ ਰਖਿਆ ਕਰਨ ਹਿੱਤ ਨਿਛਾਵਰ ਕਰਕੇ ਔਰੰਗਜੇਬੀ ਜੁਲਮ ਹੜ ਨੂੰ ਬਨ ਲਾਇਆ ਸੀ। ੧੧ ਹਾੜ ਸੰ: ੧੭੩੨ ਈ: ਨੂੰ ਸ਼੍ਰੀ ਸਤਿਗੁਰੂ ਜੀ ਪਾਤਸ਼ਾਹੀ ੯ ਦੀਵਾਨ ਮਤੀ ਰਾਮ ਭਾਈ ਗੁਰਦਿੱਤਾ ਬੁੱਢੇ ਕੇ ਭਾਈ ਦਿਆਲਾ ਜੀ ਭਾਈ ਉਦਾ ਰਾਠੋਰ, ਭਾਈ ਜੈਤਾ (ਜਿਉਣ ਸਿੰਘ ਮਜਬੀ) ਆਦਿ ਸਿਦਕੀ ਸਿੱਖਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵਾਰ ਹੋ ਕੇ ਕੀਰਤਪੁਰ, ਭਗਤਗੜ੍ਹ, ਰੋਪੜ, ਮਕਾਰ, ਕਬੂਲਪੁਰ, ਕਨਹੇੜੀ ਆਦਿਕ ਪਿੰਡਾ ਵਿੱਚ ਉੱਤਰ ਕੇ ਅਨੇਕ ਪਤਿਤਾਂ ਨੂੰ ਆਤਮਕ ਕਲਿਆਣ ਬ੍ਰਹਮ ਗਿਆਨ ਦਾ ਮਹਾਦਾਨ ਬਖਸਦੇ ਹੋਏ ਆਪਣੇ ਮੁਰੀਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚ ਹੋਏ।
ਗੁਰੂਦਵਾਰਾ ਸ਼੍ਰੀ ਖਿਚੜੀ ਸਾਹਿਬ, ਬਲਬੇੜਾ
ਗੁਰੂਦਵਾਰਾ ਸ਼੍ਰੀ ਖਿਚੜੀ ਸਾਹਿਬ ਜ਼ਿਲਾ ਪਟਿਆਲਾ ਦੇ ਪਿੰਡ ਬਲਬੇੜਾ ਵਿਚ ਸਥਿਤ ਹੈ | ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਜਾਂਦੇ ਹੋਏ ਸੰਮਤ ਬਿਕਰਮੀ ੧੬੭੩ ਦੀ ਜੇਠ ਨੂੰ ਅੰਮ੍ਰਿਤਸਰ ਤੋਂ ਚਲਦੇ ਹੋਏ ਇੱਕ ਸੌ ਘੋੜ ਸਵਾਰ ਸਮੇਤ ੧੬੭੩ ਬਿਕਰਮੀ ਮੁਤਾਬਕ ੫ ਹਾੜ ਨੂੰ ਕਰਹਾਲੀ ਸਾਹਿਬ ਪਹੁੰਦੇ । ਕਰਹਾਲੀ ਪਿੰਡ ਵਿੱਚ ਸੁਰਮਖ ਰੋਗੀ ਨੂੰ ਠੀਕ ਕਰਨ ਤੋਂ ਬਾਅਦ ਗੁਰੂ ਸਾਹਿਬ ਉੱਥੋਂ ਚੱਲ ਪਏ । ਜਦੋਂ ਇੱਕ ਸ਼ਰਧਾਲੂ ਮਾਤਾ ਨੂੰ ਪਤਾ ਲੱਗ ਤਾਂ ਉਹ ਗੁਰੂ ਸਾਹਿਬ ਦੇ ਪਿੱਛੇ ਦੌੜੀ ਤੋ ਇਸ ਅਸਥਾਨ ਉੱਤੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਗੁਰੂ ਸਾਹਿਬ ਨੇ ਬਚਨ ਦਿੱਤਾ ਜੋ ਵੀ ਪ੍ਰਾਣੀ ਇਸ ਅਸਥਾਨ ਤੇ ਖਿਚੜੀ ਬਣਾ ਕੇ ਛਕੇਗਾ ਉਸ ਦੇ ਪੀਲੀਏ ਤੇ ਕੁਸਟ ਰੋਗਾਂ ਦਾ ਨਾਸ਼ ਹੋਵੇਗਾ। ਨੌਵੇ ਪਾ: ਵੀ ਇਸ ਅਸਥਾਨ ਤੇ ਰੁਕ ਕੇ ਚੀਕਾ (ਦਿੱਲੀ) ਰਵਾਨਾ ਹੋਏ ।
ਗੁਰੂਦਵਾਰਾ ਸ਼੍ਰੀ ਚੁਬਾਰਾ ਸਾਹਿਬ, ਛੀਟਾਂਵਾਲਾ
ਗੁਰੂਦਵਾਰਾ ਸ਼੍ਰੀ ਚੁਬਾਰਾ ਸਾਹਿਬ ਜ਼ਿਲਾ ਪਟਿਆਲਾ ਦੇ ਪਿੰਡ ਛੀਟਾਂ ਵਾਲੇ ਵਿਚ ਸਥਿਤ ਹੈ | ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਲੋਕਾਂ ਨੂੰ ਸੱਚ ਦੇ ਮਾਰਗ ਦੇ ਉਪਦੇਸ਼ ਦ੍ਰਿੜ ਕਰਵਾਉਂਦੇ ਹੋਏ ਮਾਲਵੇ ਦੇਸ਼ ਦੇ ਨਗਰ ਛੀਟਾਂਵਾਲਾ ਦੇ ਵਸਨੀਕ ਭਗਤ ਚੰਨਣ ਮੱਲ ਜਾੜਾ ਖੱਤਰੀ ਦੇ ਗ੍ਰਹਿ ਵਿਖੇ ਪਹੁੰਚੇ ਤਾਂ ਭਗਤ ਜੀ ਨੇ ਬੜੇ ਆਦਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਦਾ ਆਸਣ ਆਪਣੇ ਚੁਬਾਰੇ ਵਿੱਚ ਕਰਵਾਇਆ | ਉਦੋਂ ਇਹ ਨਗਰ ਘੁੱਗ ਵਸਦਾ ਸ਼ਹਿਰ ਸੀ ਅਤੇ ਮਨਸੂਰ ਅਲੀ ਖਾਂ ਕਾਕੜੇ ਵਾਲੇ ਰਾਜਪੂਤ ਦੇ ਕਬਜ਼ੇ ਵਿਚ ਆ ਜਾਣ ਕਰਕੇ ਇਸ ਘੁੱਗ ਵਸਦੇ ਸ਼ਹਿਰ ਦਾ ਨਾਂ ਮਨਸੂਰਪੁਰ ਸੀ । ਸਮੇਂ ਦੇ ਨਾਲ ਇਸ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਧਰਮ ਦੇ ਵਿਰੋਧੀਆਂ ਤੋਂ ਆਜ਼ਾਦ ਕਰਵਾਕੇ ਖਾਲਸੇ ਦਾ ਰਾਜ ਸਥਾਪਤ ਕੀਤਾ ।
ਗੁਰੂਦਵਾਰਾ ਸ਼੍ਰੀ ਬਹਿਰ ਸਾਹਿਬ, ਬਹਿਰ
ਗੁਰੂਦਵਾਰਾ ਸ਼੍ਰੀ ਬਹਿਰ ਸਾਹਿਬ, ਜ਼ਿਲਾ ਪਟਿਆਲਾ ਦੇ ਪਿੰਡ ਬਹਿਰ ਵਿਚ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਯਾਤਰਾ ਸਮੇਂ ਧਮਧਾਣ ਸਾਹਿਬ ਤੋਂ ਚੱਲਕੇ, ਪਰਿਵਾਰ ਸਮੇਤ ਕੱਤਕ ਵਦੀ ੫ ਸਮੰਤ ੧੭੨੩ ਨੂੰ ਬਹਿਰ ਆਏ । ਅਗੋਂ ਮੱਲਾਂ ਨਾਮੀ ਤਰਖਾਣ ਸਿੱਖ ਨੇ ਆਣ ਮੱਥਾ ਟੇਕ ਕੇ ਆਪਣੇ ਘਰ ਲਿਜਾਕੇ, ਮਾਈਆਂ ਨੇ ਮਾਈਆਂ ਦੀ ਸੇਵਾ ਕੀਤੀ ਅਤੇ ਮੱਲੇ ਸਿੱਖ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਸਾਰੀ ਰਾਤ ਮੁਠੀਆਂ ਭਰਦਾ ਰਿਹਾ, ਨਾਲੋ ਗਿਆਨ ਦੀਆਂ ਬਾਤਾਂ ਕਰਦਾ ਰਿਹਾ । ਅਗਲੇ ਦਿਨ ਅੰਮ੍ਰਿਤ ਵੇਲੇ ਗੁਰੂ ਸਾਹਿਬ ਸਰੁਸਤੀ ਵਿਚੋਂ ਇਸ਼ਨਾਨ ਕਰਕੇ ਨਿੱਤ-ਨੇਮ ਦਾ ਪਾਠ ਕਰ ਰਹੇ ਸਨ ਕਿ ਪਿੰਡ ਵਿੱਚੋਂ ਲੋਕ ਇਕੱਠੇ ਹੋ ਕੇ ਆਣ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਤੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬੜੇ ਗਰੀਬ ਹਾਂ, ਸਾਡੀ ਗਰੀਬੀ ਦੂਰ ਕਰੋ । ਗੁਰੂ ਸਾਹਿਬ ਬੋਲੇ, ਭਾਈ ਤਮਾਕੂ ਛੱਡੋ, ਤਾਂ ਗਰੀਬੀ ਦੂਰ ਹੋਵੇਗੀ ।
Subscribe to:
Comments (Atom)







