Wednesday, 14 May 2014

ਗੁਰੂਦਵਾਰਾ ਸ਼੍ਰੀ ਬਹਿਰ ਸਾਹਿਬ, ਬਹਿਰ

ਗੁਰੂਦਵਾਰਾ ਸ਼੍ਰੀ ਬਹਿਰ ਸਾਹਿਬ, ਜ਼ਿਲਾ ਪਟਿਆਲਾ ਦੇ ਪਿੰਡ ਬਹਿਰ ਵਿਚ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਯਾਤਰਾ ਸਮੇਂ ਧਮਧਾਣ ਸਾਹਿਬ ਤੋਂ ਚੱਲਕੇ, ਪਰਿਵਾਰ ਸਮੇਤ ਕੱਤਕ ਵਦੀ ੫ ਸਮੰਤ ੧੭੨੩ ਨੂੰ ਬਹਿਰ ਆਏ । ਅਗੋਂ ਮੱਲਾਂ ਨਾਮੀ ਤਰਖਾਣ ਸਿੱਖ ਨੇ ਆਣ ਮੱਥਾ ਟੇਕ ਕੇ ਆਪਣੇ ਘਰ ਲਿਜਾਕੇ, ਮਾਈਆਂ ਨੇ ਮਾਈਆਂ ਦੀ ਸੇਵਾ ਕੀਤੀ ਅਤੇ ਮੱਲੇ ਸਿੱਖ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਸਾਰੀ ਰਾਤ ਮੁਠੀਆਂ ਭਰਦਾ ਰਿਹਾ, ਨਾਲੋ ਗਿਆਨ ਦੀਆਂ ਬਾਤਾਂ ਕਰਦਾ ਰਿਹਾ । ਅਗਲੇ ਦਿਨ ਅੰਮ੍ਰਿਤ ਵੇਲੇ ਗੁਰੂ ਸਾਹਿਬ ਸਰੁਸਤੀ ਵਿਚੋਂ ਇਸ਼ਨਾਨ ਕਰਕੇ ਨਿੱਤ-ਨੇਮ ਦਾ ਪਾਠ ਕਰ ਰਹੇ ਸਨ ਕਿ ਪਿੰਡ ਵਿੱਚੋਂ ਲੋਕ ਇਕੱਠੇ ਹੋ ਕੇ ਆਣ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਤੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬੜੇ ਗਰੀਬ ਹਾਂ, ਸਾਡੀ ਗਰੀਬੀ ਦੂਰ ਕਰੋ । ਗੁਰੂ ਸਾਹਿਬ ਬੋਲੇ, ਭਾਈ ਤਮਾਕੂ ਛੱਡੋ, ਤਾਂ ਗਰੀਬੀ ਦੂਰ ਹੋਵੇਗੀ ।
ਲੋਕਾਂ ਆਖਿਆ ਤਮਾਕੂ ਤਾਂ ਅਸੀਂ ਛੱਡ ਨਹੀਂ ਸਕਦੇ, ਤਾਂ ਗੁਰੂ ਸਾਹਿਬ ਨੇ ਫੁਰਮਾਇਆ ਜੇ ਕਰ ਅੱਜ ਹੀ ਤਮਾਕੂ ਛੱਡ ਦੇਂਦੇ ਤਾਂ ਅੱਜ ਹੀ ਗਰੀਬੀ ਦੂਰ ਹੋ ਜਾਂਦੀ, ਜਾਓ ਹੁਣ ਕੁਝ ਸਮਾਂ ਪਾ ਕੇ ਪੱਛਮੀ ਪੰਜਾਬ ਵਿੱਚੋਂ ਮੇਰੇ ਸਿੱਖ ਆਉਣਗੇ, ਤਾਂ ਲਹਿਰਾਂ-ਬਹਿਰਾਂ ਹੋਣਗੀਆਂ, ਤੇ ਗਰੀਬੀ ਦੂਰ ਹੋਵੇਗੀ ਅਤੇ ਏਬੇ-ਬੜਾ ਭਾਰੀ ਤੀਰਥ ਬਣੇਗਾ ਅਤੇ ਜਿਹੜਾ ਹਿਰਦਾ ਸੁੱਧ ਕਰਕੇ ਬਾਰਾ ਮਸਿਆ ਨਹਾਵੇਗਾ, ਉਸਦੀਆਂ ਮਨ ਦੀਆਂ ਪੁਰੀਆਂ-ਹੋਣਗੀਆਂ ਤੇ ਦੁੱਖ ਕੱਟੇ ਜਾਣਗੇ। ਗੁਰੂ ਜੀ ਤਿੰਨ ਦਿਨ ਤੇ ਦੋ ਰਾਤਾਂ ਰਹਿ ਕੇ ਮੱਲੇ ਨਾਮੀ ਤਰਖਾਣ ਨੂੰ ਨਿਹਾਲ ਕਰਕੇ ਅਤੇ ਤਿਲੋਕ ਦਾਸ ਸਾਧ ਦਾ ਉਧਾਰ ਕਰਕੇ ਕੱਤਕ ਵਦੀ ੭ ਸਮੰਤ ੧੭੨੩ ਨੂੰ ਕੈਥਲ ਚਲੇ ਗਏ।।
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਬਹਿਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

ਪਤਾ :-
ਪਿੰਡ :- ਬਹਿਰ
ਜ਼ਿਲਾ :- ਪਟਿਆਲਾ
ਰਾਜ :- ਪੰਜਾਬ.
ਫ਼ੋਨ ਨੰਬਰ :-0091-1764-203001













0 comments:

Post a Comment

 
Copyright © . GurudwaraSahib.In
Theme Template by Mr-SarDar.Com · Powered by Blogger