Showing posts with label FatehgarhSahib. Show all posts
Showing posts with label FatehgarhSahib. Show all posts

Sunday, 11 May 2014

ਗੁਰੂਦਵਾਰਾ ਸ਼੍ਰੀ ਸ਼ਹੀਦ ਗੰਜ ਸਾਹਿਬ, ਫ਼ਤਿਹਗੜ ਸਾਹਿਬ

- 0 comments

ਗੁਰੂਦਵਾਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ, ਗੁਰੂਦਵਾਰਾ ਸ਼੍ਰੀ ਫ਼ਤਿਹਗੜ ਸਾਹਿਬ ਦੇ ਨੇੜੇ ਸਥਿਤ ਹੈ | ਇਸ ਸਥਾਨ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਫ਼ਤਿਹਗੜ ਸਾਹਿਬ ਦੀ ਜੰਗ ਵਿਚ ਸ਼ਹੀਦ ਹੋਏ ੬੦੦੦ ਸਿੰਘਾ ਦਾ ਸੰਸਕਾਰ ਕੀਤਾ ਸੀ |
[Continue reading...]

ਗੁਰੂਦਵਾਰਾ ਸ਼੍ਰੀ ਠੰਡਾ ਬੁਰਜ਼ ਸਾਹਿਬ, ਫ਼ਤਿਹਗੜ ਸਾਹਿਬ

- 0 comments
ਗੁਰੂਦਵਾਰਾ ਸ਼੍ਰੀ ਠੰਡਾ ਬੁਰਜ਼ ਸਾਹਿਬ ਫ਼ਤਿਹਗੜ ਸ਼ਹਿਰ ਦੇ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ, ਗੁਰੂਦਵਾਰਾ ਸ਼੍ਰੀ ਫ਼ਤਿਹਗੜ ਸਾਹਿਬ ਦੇ ਨੇੜੇ ਸਥਿਤ ਹੈ | ਮੋਰਿੰਡੇ ਤੋਂ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁਗ੍ਲ ਸੁਬੇਦਾਰ ਨੇ ਪੋਹ ਦੇ ਮਹੀਨੇ ਵਿਚ ਇਸ ਸਥਾਨ ਤੇ ਰਖਿਆ | ਇਹ ਬੁਰਜ਼ ਬਹੁਤ ਠੰਡਾ ਸਥਾਨ ਹੈ | ਉਹਨਾਂ ਨੂੰ ਇਥੇ ਤਿਨ ਦਿਨ ਰਖਿਆ ਗਿਆ ਅਤੇ ਕਈ ਹੋਰ ਤਸੀਹੇ ਦਿਤੇ ਗਏ ਤਾਂ ਕੇ ਉਹ ਡਰ ਕੇ ਇਸ੍ਲਾਮ ਕਬੂਲ ਕਰ ਲੈਣ | ਜਦ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਲਗਿਆ ਤਾਂ ਉਹ ਨਾਂ ਵੀ ਇਥੇ ਹੀ ਅਪਣਾ ਸ਼ਰੀਰ ਤਿਆਗ ਦਿਤਾ 

[Continue reading...]

ਗੁਰੂਦਵਾਰਾ ਸ਼੍ਰੀ ਜੋਤੀ ਸਰੂਪ ਸਾਹਿਬ, ਫ਼ਤਿਹਗੜ ਸਾਹਿਬ

- 0 comments
ਗੁਰੂਦਵਾਰਾ ਸ਼੍ਰੀ ਜੋਤੀ ਸਰੂਪ ਸਾਹਿਬ ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ ਫ਼ਤਿਹਗੜ ਸਾਹਿਬ ਮੁਹਾਲੀ ਸੜਕ ਦੇ ਉਤੇ ਅਤੇ ਗੁਰੂਦਵਾਰਾ ਸ਼੍ਰੀ ਫ਼ਤਿਹਗੜ ਸਾਹਿਬ ਤੋਂ ਇਕ ਮੀਲ ਦੀ ਦੁਰੀ ਤੇ ਸਥਿਤ ਹੈ | ਇਸ ਸਥਾਨ ਤੇ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ | ਵਜ਼ੀਰ ਖਾਨ ਦੇ ਡਰ ਤੋਂ ਸਭ ਨੇ ਸੰਸਕਾਰ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਇਕ ਕਿਸਾਨ ਨੇ ਪੈਸੇ ਕਮਾਉਣ ਦਾ ਅਛਾ ਮੋਕਾ ਦੇਖਕੇ ਟੋਡਰ ਮਲ਼ ਜੀ ਨੂੰ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ | ਪਰ ਉਸ ਨੇ ਟੋਡਰ ਮਲ ਜੀ ਨੂੰ ਸੰਸਕਾਰ ਲਈ ਚਾਹੀਦੀ ਜ਼ਮੀਨ ਖ੍ੜੇ ਸਿਕਿਆਂ ਦੇ ਭਾਅ ਤੇ ਵੇਚੀ |
[Continue reading...]

ਗੁਰੂਦਵਾਰਾ ਸ਼੍ਰੀ ਗਬਿੰਦਗੜ ਸਾਹਿਬ, ਰਾਣਵਾਂ

- 0 comments
ਗੁਰੂਦਵਾਰਾ ਸ਼੍ਰੀ ਗਬਿੰਦਗੜ ਸਾਹਿਬ ਜ਼ਿਲਾ ਫ਼ਤਿਹਗੜ ਸਾਹਿਬ ਦੇ ਪਿੰਡ ਰਾਣਵਾਂ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ ਚੰਡਿਗੜ ਲੁਧਿਆਣਾ ਸੜਕ ਦੇ ਉਤੇ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਿਰਾਜ਼ ਦੀ ਜੰਗ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਪਸੀ ਸ੍ਮੇ ਚਰਣ ਪਾਏ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਕੁਰੂਕਸ਼ੇਤਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਪ੍ਸ ਜਾਂਦੇ ਸਮੇਂ ਆਏ | ਗੁਰੂ ਸਾਹਿਬ ਕੁਰੂਕਸ਼ੇਤਰ, ਸੁਰਜ ਗ੍ਰਹਿਨ ਦੇ ਸਮੇਂ ਗਏ ਸਨ 

[Continue reading...]

ਗੁਰੂਦਵਾਰਾ ਸ਼੍ਰੀ ਫ਼ਤਿਹਗੜ ਸਾਹਿਬ, ਫ਼ਤਿਹਗੜ ਸਾਹਿਬ

- 0 comments
ਗੁਰੂਦਵਾਰਾ ਸ਼੍ਰੀ ਫ਼ਤਿਹਗੜ ਸਾਹਿਬ, ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਸ ਜਗਹ ਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਨੀਹਾਂ ਵਿਚ ਚੁਣਵਾ ਦਿਤਾ ਗਿਆ ਸੀ | ਜਦ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਿਰਸਾ ਨਦੀ ਤੇ ਗੁਰੂ ਸਾਹਿਬ ਤੋਂ ਵਿਛੜ ਗਏ ਤਾਂ ਉਹਨਾਂ ਦਾ ਰਸੋਈਆ ਗੰਗੂ ਉਹਨਾ ਨੂੰ ਅਪਣੇ ਪਿੰਡ ਖੇੜੀ ਲੈ ਗਿਆ | ਪਰ ਉਸ ਦੇ ਦਿਲ ਵਿਚ ਲਾਲਚ ਆਇਆ ਅਤੇ ਗੰਗੂ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਇਨਾਮ ਦੇ ਬਦ੍ਲੇ ਮੋਰਿੰਡੇ ਦੇ ਜ਼ਾਮ ਖਾਨ ਅਤੇ ਮਾਨ ਖਾਨ ਦੇ ਹਵਾਲੇ ਕਰ ਦਿਤਾ | ਉਹਨਾਂ ਨੇ ਅਗੇ ਇਹਨਾਂ ਨੂੰ ਸਰਹੰਦ ਦੇ ਸੁਬੇਦਾਰ ਦੇ ਹਵਾਲੇ ਕਰ ਦਿਤਾ | ਸੁਬੇਦਾਰ ਵਜ਼ੀਰ ਖਾਨ ਨੇ ਉਹਨਾਂ ਨੂੰ ਠੰਡੇ ਬੁਰ੍ਜ਼ ਵਿਚ ਕੈਦ ਕੀਤਾ ਅਤੇ ਹੋਰ ਕਈ ਤਸੀਹੇ ਦਿਤੇ |
[Continue reading...]

ਗੁਰੂਦਵਾਰਾ ਸ਼੍ਰੀ ਬਿਬਾਨਗੜ ਸਾਹਿਬ, ਫ਼ਤਿਹਗੜ ਸਾਹਿਬ

- 0 comments
ਗੁਰੂਦਵਾਰਾ ਸ਼੍ਰੀ ਬਿਬਾਨਗੜ ਸਾਹਿਬ, ਫ਼ਤਿਹਗ੍ੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਜਦ ਵਜ਼ੀਰ ਖਾਨ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਨੀਹਾਂ ਵਿਚ ਚੁਣਵਾ ਦਿਤਾ ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਸ਼ਰੀਰ ਤਿਆਗ ਦਿਤਾ | ਮੁਗ੍ਲਾਂ ਨੇ ਦੁਸਰੇ ਦਿਣ ਤਿਨਾਂ ਸ਼ਰੀਰਾਂ ਨੂੰ ਪਿਛੇ ਵਗਦੀ ਹੰਦ੍ਲਾ ਨਦੀ ਦੇ ਕਿਨਾਰੇ ਜੰਗਲ ਵਿਚ ਸੁਟ ਦਿਤਾ | ਇਸ ਜਗਹ ਇਕ ਸ਼ੇਰ ਨੇ ਤਿਨਾਂ ਸ਼ਰੀਰਾਂ ਦੀ ਰਾਖੀ ੪੮ ਘੰਟੇ ਕਿਤੀ | 

[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger