Showing posts with label MOGA. Show all posts
Showing posts with label MOGA. Show all posts

Wednesday, 14 May 2014

ਗੁਰੂਦਵਾਰਾ ਸ਼੍ਰੀ ਮੈਹਦੇਆਣਾ ਢਾਬ ਸਾਹਿਬ, ਮੈਹਦੇਆਣਾ

- 0 comments
ਗੁਰੂਦਵਾਰਾ ਸ਼੍ਰੀ ਮੈਹਦੇਆਣਾ ਢਾਬ ਸਾਹਿਬ ਜ਼ਿਲਾ ਮੋਗਾ ਦੇ ਪਿੰਡ ਮੈਹਦੇਆਣਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਰਾਜ ਸਮੇਂ ਰਾਏਕੋਟ ਲੰਮੇ ਜੱਟਪੁਰੇ ਅਤੇ ਪਿੰਡ ਮਾਣੰਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਇਥੇ ਢਾਬ ਮੈਹਦੇਆਣਾ ਆ ਪਹੁੰਚੇ | ਇਸ ਢਾਬ ਦਾ ਪਵਿੱਤਰ ਜਲ ਦੇਖ ਕੇ ਇੱਥੇ ਠਹਿਰੇ । ਦੋ ਤਿੰਨ ਮੀਲ ਤੱਕ ਕੋਈ ਵਸੋਂ ਨਹੀ ਸੀ । ਇਸ ਢਾਬ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾ ਨੇ ਦਾਤਣ ਕੁਰਲਾ ਕਰਕੇ ਇਸਨਾਨ ਕੀਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਨਿਰੰਕਾਰ ਨਾਲ ਬਿਰਤੀ ਜੋੜੀ ਤੇ ਭਾਣਾ ਮਿੱਠਾ ਕਰਕੇ ਮੰਨਿਆ । ਭਾਈ ਦਇਆ ਸਿੰਘ ਨੇ ਪਿਤਾ ਗੁਰਦੇਵ ਨੂੰ ਬੇਨਤੀ ਕੀਤੀ ਕਿ ਸਿੰਘ ਅਤੇ ਸਾਰਾ ਪਰਿਵਾਰ ਵਿੱਛੜ ਗਿਆ ਹੈ ਤੇ ਅੱਗੇ ਦਾ ਕੀ ਵਿਚਾਰ ਹੈ । ਇਸ ਔਰੰਗਜੇਬ ਦਾ ਸ਼ਬਦ ਨਾਲ ਹੀ ਉਧਾਰ ਕਰੋ ਗੁਰੂ ਸਾਹਿਬ ਨੇ ਝੱਟ ਸੀਨੇ ਨਾਲ ਤੇਗ ਲਾ ਲਈ ਤੇ ਕਹਿਣ ਲੱਗੇ ਭਾਈ ਦਇਆ ਸਿੰਘ ਮੈਂ ਕਰਜਾ ਉਤਾਰ ਕੇ ਸੁਰਖਰੂ ਹੋ ਗਿਆ ਹਾਂ ।
[Continue reading...]

ਗੁਰੂਦਵਾਰਾ ਸ਼੍ਰੀ ਲੋਹਗੜ ਸਾਹਿਬ, ਦੀਨਾ

- 0 comments
ਗੁਰੂਦਵਾਰਾ ਸ਼੍ਰੀ ਲੋਹਗੜ ਸਾਹਿਬ ਜ਼ਿਲਾ ਮੋਗਾ ਦੇ ਪਿੰਡ ਦੀਨਾ ਵਿਚ ਸਥਿਤ ਹੈ | ਸਿੱਖ ਇਤਿਹਾਸ ਵਿੱਚ ਗੁਰੂਦਵਾਰਾ ਲੋਹਗੜ੍ਹ ਸਾਹਿਬ ਦੀਨਾ ਦਾ ਇੱਕ ਵਿਸ਼ੇਸ਼ ਥਾਂ ਹੈ । ਇਸ ਗੁਰੂਦਵਾਰਾ ਸਾਹਿਬ ਦੀ ਥਾਂ ਤੇ ਭਾਈ ਦੇਸੂ ਨਾਂ ਦਾ ਤਰਖਾਣ ਰਹਿੰਦਾ ਸੀ, ਜਿਸਦੇ ਮਨ ਵਿੱਚ ਦਸਵੇਂ ਪਾਤਸ਼ਾਹ ਜੀ ਨੂੰ ਮਿਲਣ ਬੜੀ ਤਾਂਘ ਸੀ । ਭਾਈ ਦੇਸੂ ਜੀ ਨੇ ਘਰ ਵਰਤੋ ਲਈ ਇੱਕ ਪਲੰਘ ਤਿਆਰ ਕੀਤਾ ਜੋ ਕਿ ਬਹੁਤ ਹੀ ਸੁੰਦਰ ਬਣਿਆ । ਇਹ ਪਲੰਘ ਭਾਈ ਦੇਸੂ ਜੀ ਨੇ ਆਪਣੇ ਘਰ ਦੇ ਉੱਪਰ ਬਣੇ ਚੁਬਾਰੇ ਵਿਰੋਣਾ ਕਰਕੇ ਉਸ ਉੱਪਰ ਬੈਠਣਾ ਜਾ ਸੋਣਾ ਚੰਗਾ ਨਾ ਸਮਝਿਆ | ਭਾਈ ਦੇਸੂ ਜੀ ਦਸਵੇਂ ਪਾਤਸ਼ਾਹ ਜੀ ਦੀ ਉਡੀਕ ਕਰਨ ਲੱਗੇ ਕਿ ਗੁਰੂ ਸਾਹਿਬ ਇਸ ਪਲੰਘ ਉੱਪਰ ਆ ਕੇ ਵਿਸ਼ਰਾਮ ਕਰਨ | ਗੁਰੂ ਸਾਹਿਬ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦੇ ਹੋਏ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਮਾਛੀਵਾੜਾ, ਆਲਮਗੀਰ, ਰਾਇਕੋਟ, ਲੰਮਾ ਜੱਟਪੁਰਾ, ਤਖਤਪੁਰਾ ਆਦਿ ਹੁੰਦੇ ਹੋਏ ਮਧੇ ਕੇ ਪਹੁੰਚੇ ।
[Continue reading...]

ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ

- 0 comments
ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ ਜ਼ਿਲਾ ਮੋਗਾ ਦੇ ਪਿੰਡ ਪਤੋ ਹੀਰਾ ਸਿੰਘ ਵਿਚ ਸਥਿਤ ਹੈ | ਇਸ ਪਵਿੱਤਰ ਅਸਥਾਨ ਨੂੰ ਚਾਰ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਹਰ ਗੋਬਿੰਦ ਸਾਹਿਬ ਜੀ ਸੱਤਵੀ ਪਾਤਸ਼ਾਹੀ ਸ਼੍ਰੀ ਹਰਰਾਇ ਸਾਹਿਬ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ | ਇਸ ਜਗਾ ਤੇ ਗੁਰੂ ਗੋਬਿੰਦ ਸਿੰਘ ਜੀ ਤਿੰਨ ਵਾਰ ਪਧਾਰੇ ਸਨ । ਸ੍ਰੀ ਦੀਨਾ ਸਾਹਿਬ ਜਾਂਦੇ ਇੱਕ ਵਾਰੀ ਠਹਿਰੇ ਸਨ । ਦੂਜੀ ਵਾਰੀ ਸੈਰ ਕਰਨ ਵਾਸਤੇ ਪਧਾਰੇ ਤੀਜੀ ਵਾਰ ਜਦੋਂ ਗੁਰੂ ਜੀ ਨੇ ੫੦ ਸਿੰਘਾ ਦੀ ਭਰਤੀ ਕਰਕੇ ਸ਼੍ਰੀ ਮੁਕਤਸਰ ਦੀ ਪਹਿਲੀ ਲੜਾਈ ਦੀ ਤਿਆਰੀ ਕੀਤੀ।
[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger