Wednesday, 14 May 2014

ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ , ਘੁਡਾਣੀ ਕਲਾਂ

ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਚ ਸਥਿਤ ਹੈ | ਇਹ ਅਸਥਾਨ ਪਿੰਡ ਤੋਂ ਬਾਹਰ ਸਥਿਤ ਹੈ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਆਏ ਤਾਂ ਪਹਿਲਾਂ ਇਥੇ ਰੁਕੇ | ਇਥੇ ਇਕ ਸਾਧੁ ਰਹਿਂਦਾ ਸੀ | ਉਸਨੇ ਗੁਰੂ ਸਾਹਿਬ ਦੀ ਪਾਣੀ ਪਿਲਾ ਕੇ ਸੇਵਾ ਕਿਤੀ | ਉਸ ਨੇ ਗੁਰੂ ਸਾਹਿਬ ਨਾਲ ਵਿਚਾਰਾਂ ਦੀ ਸਾਂਝ ਵੀ ਕਿਤੀ | ਗੁਰੂ ਸਾਹਿਬ ਨੇ ਉਸਨੂੰ ਮੁਕਤੀ ਬਖਸ਼ੀ | ਗੁਰੂ ਸਾਹਿਬ ਨੇ ਉਸ ਨੂੰ ਬਖਸ਼ਿਆ ਕੇ ਹਰ ਆਉਣ ਵਾਲਾ ਸ਼੍ਰਧਾਲੁ ਪਹਿਲਾਂ ਤੁਹਡੇ ਦਰ ਤੇ ਮਥਾ ਟੇਕੇਗਾ ਫ਼ੇਰ ਸਾਹਨੂੰ ਮਥਾ ਟੇਕੇਗਾ | ਉਸ ਸਾਧੂ ਦਾ ਅਸਥਾਨ ਅਜ ਵੀ ਇਥੇ ਮੋਜੂਦ ਹੈ | ਜਦ ਪਿੰਡ ਦੀ ਸੰਗਤ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਸੰਗਤ ਨੇ ਇਸ ਜਗਹ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਤੇ ਆਪਣੇ ਨਾਲ ਪਿੰਡ ਵਿਚ ਲੈ ਗਏ |.

ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ


ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਪਤਾ :-
ਪਿੰਡ :- ਘੁਡਾਣੀ ਕਲਾਂ
ਜ਼ਿਲ :- ਲੁਧਿਆਣਾ
ਰਾਜ :- ਪੰਜਾਬ.

ਫ਼ੋਨ ਨੰਬਰ :-





0 comments:

Post a Comment

 
Copyright © . GurudwaraSahib.In
Theme Template by Mr-SarDar.Com · Powered by Blogger