ਗੁਰੂਦਵਾਰਾ ਸ਼੍ਰੀ ਵਿਵਾਹ ਅਸਥਾਨ ਮਾਤਾ ਗੁਜਰੀ ਜੀ ਸਾਹਿਬ, ਜ਼ਿਲਾ ਜਲੰਧਰ ਦੇ ਕਰਤਾਰਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਦੇਵੀ ਦੇ ਘਰ ਪਿੰਡ ਲਖਨੋਰ ਵਿਖੇ ਹੋਇਆ | ਉਹਨਾਂ ਦੇ ਪਿਤਾ ਜੀ ਕਰਤਾਰਪੁਰ ਸਾਹਿਬ ਵਿਚ ਰਹਿਣ ਲਗ ਪਏ ਸਨ | ਇਹ ਅਸਥਾਨ ਮਾਤਾ ਜੀ ਦਾ ਘਰ ਸੀ | ਇਥੇ ਹੀ ਮਾਤਾ ਜੀ ਦਾ ਵਿਆਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੋਇਆ | ਇ ਹ ਅਸਥਾਨ ਗੁਰੂਦਵਾਰਾ ਸ਼੍ਰੀ ਥੰਮ ਜੀ ਸਾਹਿਬ ਦੇ ਨੇੜੇ ਹੀ ਹੈ |
Home » Posts filed under JALANDHAR
Showing posts with label JALANDHAR. Show all posts
Showing posts with label JALANDHAR. Show all posts
Wednesday, 14 May 2014
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ੬ ਬਸਤੀ ਸ਼ੇਖ ਸਾਹਿਬ, ਜਲੰਧਰ
ਗੁਰੂਦਅਵਾਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਜਲੰਧਰ ਸ਼ਹਿਰ ਵਿਚ ਬਸਤੀ ਸ਼ੇਖ ਇਲਾਕੇ ਵਿਚ ਸਥਿਤ ਹੈ | ਮਿਰੀ ਪਿਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੇਖ ਦਰਵੇਸ਼ ਦੀ ਬੇਨਤੀ ਪ੍ਰਵਾਨ ਕਰਕੇ ਇਥੇ ਆਏ | ਗੁਰੂਦਵਾਰਾ ਸ਼੍ਰੀ ਚਰਣ ਕਮਲ ਸਾਹਿਬ ਵਿਚ ਸ਼ੇਖ ਦਰਵੇਸ਼ ਨਾਲ ਰੁਹਾਨਿਅਤ ਦੀਆਂ ਗੱਲਾਂ ਕਰਨ ਤੋਂ ਬਾਅਦ ਗੁਰੂ ਸਾਹਿਬ ਇਥੇ ਰਾਮਗੜੀਆ ਕੁੰਦੀ ਪਰਿਵਾਰ ਦੀ ਬੇਨਤੀ ਪ੍ਰਵਾਨ ਕਰਕੇ ਉਹਨਾ ਦੇ ਘਰ ਚਰਣ ਪਾਏ | .
ਗੁਰੂਦਵਾਰਾ ਸ਼੍ਰੀ ਚੁਬਚਾ ਸਾਹਿਬ, ਕਰਤਾਰਪੁਰ ਸਾਹਿਬ
ਗੁਰੂਦਵਾਰਾ ਸ਼੍ਰੀ ਚੁਬਚਾ ਸਾਹਿਬ ਜ਼ਿਲਾ ਜਲੰਧਰ ਦੇ ਕਰਤਾਰਪੁਰ ਸਾਹਿਬ ਸ਼ ਹਿਰ ਵਿਚ ਸ ਥਿਸ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਰਹਿੰਦੇ ਸਨ | ਗੁਰੂ ਸਾਹਿਬ ਇਥੇ ਜਰਨੈਲ ਪੈਂਦੇ ਖਾਨ ਨਾਲ ਸ਼ਤਰੰਜ ਖੇਲਿਆ ਕਰਦੇ ਸਨ | ਇਥੇ ਇਕ ਬਾਗ ਅਤੇ ਖੁਹ ਹੁੰਦਾ ਸੀ | ਖੁਹ ਦੇ ਪਾਣੀ ਨਾਲ ਬਾਗ ਨੁੰ ਸਿਂਚਿਆ ਜਾਂਦਾ ਸੀ | ਨਾਲ ਹੀ ਇਥੇ ਇਕ ਚੁਬਚਾ ਵੀ ਹੁੰਦਾ ਸੀ ਜਿਸ ਤੋਂ ਇਸ ਅਸਥਾਨ ਦਾ ਨਾਂ ਚੁਬਚਾ ਸਾਹਿਬ ਪੈ ਗਿਆ |
ਗੁਰੂਦਅਵਾਰਾ ਸ਼੍ਰੀ ਚਰਣ ਕਮਲ ਸਾਹਿਬ, ਜਲੰਧਰ
ਗੁਰੂਦਅਵਾਰਾ ਸ਼੍ਰੀ ਚਰਣ ਕਮਲ ਸਾਹਿਬ ਜਲੰਧਰ ਸ਼ਹਿਰ ਵਿਚ ਬਸਤੀ ਸ਼ੇਖ ਇਲਾਕੇ ਵਿਚ ਸਥਿਤ ਹੈ | ਮਿਰੀ ਪਿਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਸ਼ੇਖ ਦਰਵੇਸ਼ ਦੀ ਬੇਨਤੀ ਪ੍ਰਵਾਨ ਕਰਕੇ ਆਏ | ਇਸ ਜਗਹ ਭੋਰਾ ਸਾਹਿਬ ਵਾਲੇ ਅਸਥਾਨ ਤੇ ਗੁਰੂ ਸਾਹਿਬ ਨੇ ਸ਼ੇਖ ਦੇ ਨਾਲ ਰੁਹਾਨਿਅਤ ਦੀਆਂ ਗੱਲਾਂ ਕਿਤੀਆਂ | ਸ਼ੇਖ ਗੁਰੂ ਸਾਹਿਬ ਨੂੰ ਅਖਾਂ ਤੇ ਪੱਟੀ ਬੰਨ ਕੇ ਮਿਲਿਆ ਤਾਂ ਜੋ ਮੁਗਲ ਸਰਕਾਰ ਦੇ ਅਗੇ ਸੰਹੁ ਖਾ ਸਕੇ ਕੇ ਉਸ ਨੇ ਗੁਰੂ ਸਾਹਿਬ ਨੂੰ ਨਹੀਂ ਦੇਖਿਆ | ਇਸ ਅਸਥਾਨ ਦੇ ਨੇੜੇ ਹੀ ਗੁਰੂਦਅਵਾਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਸਥਿਤ ਹੈ |
Subscribe to:
Comments (Atom)



