ਗੁਰੂਦਵਾਰਾ ਸ਼੍ਰੀ ਹਾਜ਼ੀ ਰਤਨ ਸਾਹਿਬ ਬਠਿੰਡਾ ਸ਼ਹਿਰ ਵਿਚ ਸਬਜੀ ਮੰਡੀ ਦੇ ਨੇੜੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ ਅਤੇ ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ । ਰਤਨ ਹਾਜੀ ਨੂੰ ਜਨਮ ਤੋਂ ਮੁਕਤ ਕੀਤਾ । ਜਦ ਨੇੜੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆ | ਗੁਰੂ ਸਾਹਿਬ ਨਾਲ ਬਚਨ-ਬਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋਇਆਂ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਦਾਤਾ ਜੀ ਆਪ ਇਥੇ ਉਜਾੜ ਵਿੱਚ ਬੈਠੇ ਹੋ | ਕ੍ਰਿਪਾ ਕਰਕੇ ਕਿਲੇ ਵਿੱਚ ਚੱਲੋ, ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਗੁਰੂ ਸਾਹਿਬ ਜੀ ਨੇ ਕਿਲੇ ਵਿੱਚ ਮੁਬਾਰਿਕ ਚਰਨ ਪਾਏ |
ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਹਾਜ਼ੀ ਰਤਨ ਸਾਹਿਬ
ਕਿਸ ਨਾਲ ਸੰਬੰਧਤ ਹੈ :- :-
ਪਤਾ:-
ਨੇੜੇ ਸਬਜੀ ਮੰਡੀ, ਬਠਿੰਡਾ ਸ਼ਹਿਰ
ਜ਼ਿਲਾ ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ:-੦੦੯੧-੧੬੪-੨੨੨੦੨੩੭











0 comments:
Post a Comment