Saturday, 10 May 2014

ਗੁਰੂਦਵਾਰਾ ਸ਼੍ਰੀ ਪਕਾ ਗੁਰੂਸਰ ਸਾਹਿਬ, ਹੰਡਿਆਇਆ

ਗੁਰੂਦਵਾਰਾ ਸ਼੍ਰੀ ਪਕਾ ਗੁਰੂਸਰ ਸਾਹਿਬ ਪਿੰਡ ਹੰਡਿਆਇਆ ਜ਼ਿਲਾ ਬਰਨਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਇਥੇ ਆਏ ਅਤੇ ਬੋਹੜ ਦੇ ਦਰਖਤ ਹੇਠਾਂ ਬਿਰਾਜੇ | ਉਸ ਸਮੇਂ ਇਥੇ ਮਾਰੂ ਰੋਗ ਬੁਖਾਰ ਬੜੇ ਜ਼ੋਰਾਂ ਤੇ ਸੀ | ਇਕ ਬਿਮਾਰ ਆਦਮੀ ਗੁਰੂ ਸਾਹਿਬ ਦੀ ਸ਼ਰਨ ਵਿਚ ਆਇਆ, ਗੁਰੂ ਸਾਹਿਬ ਜੀ ਨੇ ਛਪੜ ਵਿਚ ਇਸ਼ਨਾਨ ਕਰਨ ਲਈ ਕਿਹਾ, ਛਪੜ ਵਿਚ ਕਚੇ ਚਮੜੇ ਵਾਲਾ ਪਾਣੀ ਖੜਾ ਸੀ | ਬਿਮਾਰ ਆਦਮੀ ਦੇ ਪਾਣੀ ਵਿਚ ਈਸ਼ਨਾਨ ਕਰਨ ਤੋਂ ਝਿਝਕਣ ਤੇ ਗੁਰੂ ਸਾਹਿਬ ਨੇ ਆਪ ਇਸ਼ਨਾਨ ਕਿਤਾ ਅਤੇ ਕਾਰ ਕਡੀ ਤੇ ਵਰ ਦਿਤਾ



ਇਹ ਗੁਰੂ ਸਰ ਹੈ ਜੋ ਸ਼ਰਧਾ ਨਾਲ ਇਸ਼ਨਾਨ ਕਰਸੀ ਦੁਖ ਦੂਰ ਹੋਸੀ | ਬਾਅਦ ਵਿਚ ਸ੍ਭਨੇ ਇਸ਼ਨਾਨ ਕਿਤਾ ਅਤੇ ਬਿਮਾਰੀ ਤੋਂ ਛੂਟਕਾਰਾ ਪਾਇਆ 
ਵਧੇਰੇ ਜਾਣਕਾਰੀ:- 
ਗੁਰੂਦਵਾਰਾ ਸ਼੍ਰੀ ਪਕਾ ਗੁਰੂਸਰ ਸਾਹਿਬ

ਕਿਸ ਨਾਲ ਸੰਬੰਧਤ ਹੈ :- :- 

  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ:- 
    ਹੰਡਿਆਇਆ
    ਜ਼ਿਲਾ ਬਰਨਾਲਾ 
    ਰਾਜ:- ਪੰਜਾਬ
    ਫੋਨ ਨੰਬਰ:-





    0 comments:

    Post a Comment

     
    Copyright © . GurudwaraSahib.In
    Theme Template by Mr-SarDar.Com · Powered by Blogger