ਗੁਰੂਦਵਾਰਾ ਸ਼੍ਰੀ ਬੇਰੀ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਲੱਲ ਕਲਾਂ ਵਿਚ ਸਥਿਤ ਹੈ |੬ ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ੧੯ ਫੱਗਣ ੧੬੭੫ ਬਿ: ਨੂੰ ਇੱਥੇ ਆਏ | ਇਕ ਰਾਤ ਇੱਥੇ ਵਿਸ਼ਰਾਮ ਕੀਤਾ ਅਤੇ ਬੇਰੀ ਸਾਹਿਬ ਨਾਲ ਅਪਣਾ ਘੋੜਾ ਬੰਨਿਆ | ਗੁਰੂ ਸਾਹਿਬ ਨੇ ਇੱਥੇ ਇਕ ਕੋਹੜੀ ਜੋ ਕੁਸ਼ਟ ਰੋਗ ਨਾਲ ਪੀੜਤ ਸੀ ਰਾਜੀ ਕੀਤਾ ਜੋ ਕੁਝ ਵਿੱਥ ਤੇ ਕੁਲੀ ਬਣਾ ਕੇ ਰਹਿੰਦਾ ਸੀ| ਉਸਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਆਏ ਹਨ ਤਾਂ ਆ ਕੇ ਕਿਹਾ ਮਾਹਾਰਾਜ ਮੈਂ ਬਹੁਤ ਦੁਖੀ ਹਾਂ, ਕਿਉਂਕਿ ਮੈਨੂੰ ਕੁਸ਼ਟ ਰੋਗ ਹੈ| ਗੁਰੂ ਸਾਹਿਬ ਨੇ ਹੁਕਮ ਕੀਤਾ ਜਾ ਭਾਈ ਘੋੜੇ ਦੇ ਮੂੰਹ ਵਿਚੋਂ ਨਿਕਲਦੀ ਝੱਗ ਮੱਲਕੇ ਇਸ ਛੱਪੜੀ ਵਿੱਚ ਇਸ਼ਨਾਨ ਕਰ ਲੈ, ਇਸ਼ਨਾਨ ਕਰਕੇ ਕੋਹੜੀ ਬਿਲਕੁਲ ਠੀਕ ਹੋ ਗਿਆ, ਹੁਣ ਵੀ ਜੋ ਫੋੜੇ-ਫਿਨਸੀ ਵਾਲਾ ਨਿਹਚਾ ਨਾਲ ਇਸੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਹ ਠੀਕ ਹੋ ਜਾਂਦਾ ਹੈ ||
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਬੇਰੀ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਲੱਲ ਕਲਾਂ
ਜ਼ਿਲਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ :-
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਬੇਰੀ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਲੱਲ ਕਲਾਂ
ਜ਼ਿਲਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ :-














0 comments:
Post a Comment